07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਲੋਕ ਪ੍ਰਦੂਸ਼ਣ ਰਹਿਤ ਤੇ ਗਰੀਨ ਦਿਵਾਲੀ ਮਨਾਉਣ : ਗੁਰਮੀਤ ਕੌਰ ਸੋਹਲ

ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਭਾਜਪਾ ਮੰਡਲ ਪ੍ਰਧਾਨ ਧਾਰੀਵਾਲ ਦਿਹਾਤੀ ਗੁਰਮੀਤ ਕੌਰ ਸੋਹਲ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਪ੍ਰਦੂਸ਼ਣ ਰਹਿਤ ਅਤੇ ਗਰੀਨ ਦਿਵਾਲੀ ਮਨਾਉਣ। ਸ੍ਰੀਮਤੀ ਸੋਹਲ ਨੇ ਕਿਹਾ ਕਿ ਦਿਵਾਲੀ ਖੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਹੈ, ਨਾ ਕਿ ਪ੍ਰਦੂਸ਼ਣ ਫ਼ੈਲਾਉਣ ਦਾ।

Ad Position 21
No active advertisement
ਗੁਰਮੀਤ ਕੌਰ ਸੋਹਲ 08-11-2026
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਭਾਜਪਾ ਮੰਡਲ ਪ੍ਰਧਾਨ ਧਾਰੀਵਾਲ ਦਿਹਾਤੀ ਗੁਰਮੀਤ ਕੌਰ ਸੋਹਲ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਪ੍ਰਦੂਸ਼ਣ ਰਹਿਤ ਅਤੇ ਗਰੀਨ ਦਿਵਾਲੀ ਮਨਾਉਣ। ਸ੍ਰੀਮਤੀ ਸੋਹਲ ਨੇ ਕਿਹਾ ਕਿ ਦਿਵਾਲੀ ਖੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਹੈ, ਨਾ ਕਿ ਪ੍ਰਦੂਸ਼ਣ ਫ਼ੈਲਾਉਣ ਦਾ। ਪਟਾਕਿਆਂ ਦੇ ਧੂੰਏਂ ਤੇ ਸ਼ੋਰ ਨਾਲ ਬਜ਼ੁਰਗਾਂ, ਬੱਚਿਆਂ ਤੇ ਬਿਮਾਰਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਅਤੇ ਵਾਤਾਵਰਣ ਵੀ ਖਰਾਬ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਟਾਕਿਆਂ ਦੀ ਬਜਾਏ ਦੀਵਿਆਂ ਤੇ ਲਾਇਟਾਂ ਨਾਲ ਘਰਾਂ ਨੂੰ ਰੋਸ਼ਨ ਕਰੋ, ਚਾਇਨਾ ਦੀ ਬਣੀ ਲੜੀਆਂ ਦੀ ਬਜਾਏ ਦੇਸੀ ਮਿੱਟੀ ਦੇ ਦੀਵੇ ਵਰਤੋਂ, ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ, ਲੋੜਵੰਦ ਪਰਿਵਾਰਾਂ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ਗੁਰਮੀਤ ਕੌਰ ਸੋਹਲ ਨੇ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਇਸ ਦਿਵਾਲੀ ’ਤੇ ਅਸੀਂ ਵਾਤਾਵਰਣ ਨੂੰ ਬਚਾਵਾਂਗੇ ਤੇ ਗਰੀਨ ਦੀਵਾਲੀ ਮਨਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਹਵਾ ਦਾ ਤੋਹਫ਼ਾ ਦੇਵਾਂਗੇ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਦੀ 200ਵੀਂ ਬਟਾਲੀਅਨ ਵਲੋਂ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਮਾਗਮ ਅਗਲੀ ਖ਼ਬਰ ਬਾਬਾ ਦੀਪ ਸਿੰਘ ਸਕੂਲ ਸੰਗਤਪੁਰ ’ਚ ਦੀਵਾਲੀ ਦੇ ਤਿਉਹਾਰ ਮੌਕੇ ਬੱਚਿਆਂ ਨੇ ਲਗਾਏ ਸਟਾਲ
Ad Position 24