ਸਾਹੋਵਾਲ ਫੋਕਲ ਪੁਆਇੰਟ ’ਚ ਝੋਨਾ ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀ ਕੋਸ ਰਹੇ ਖ਼ਰੀਦ ਏਜੰਸੀਆਂ ਨੂੰ
ਗੁਰਦਾਸਪੁਰ, 9 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੀ ਦਾਣਾ ਮੰਡੀ ਫੋਕਲ ਪੁਆਇੰਟ ਸਾਹੋਵਾਲ ’ਚ ਕੁਝ ਆੜ੍ਹਤੀ ਖਰੀਦ ਏਜੰਸੀਆਂ ਤੋਂ ਖਫਾ ਨਜ਼ਰ ਆ ਰਹੇ ਹਨ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੁਝ ਆੜ੍ਹਤੀਆਂ ਦੀ ਸ਼ਿਫਾਰਸੀ ਤੌਰ ’ਤੇ ਝੋਨੇ ਦੀ ਚੁੱਕਾਈ ਕੀਤੀ ਜਾ ਰਹੀ ਹੈ ਤੇ ਸਿਰਫ ਉਹ ਆੜ੍ਹਤੀ ਰਹਿ ਗਏ ਹਨ, ਜਿਹੜੇ ਅਫਸਰਾਂ ਦੀ ਚਮਚਾਗਿਰੀ ਨਹੀਂ ਕਰਦੇ । ਸਾਹੋਵਾਲ ਦੇ ਆੜ੍ਹਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਝੋਨੇ ਦਾ ਸੀਜ਼ਨ ਖਤਮ ਹੋਇਆਂ 10 ਦਿਨ ਤੋਂ ਵੱਧ ਹੋ ਗਏ ਹਨ ਪਰ ਅਜੇ ਤੱਕ ਮੰਡੀ ਵਿਚ ਮੇਰੀਆਂ 12 ਹਜ਼ਾਰ ਤੋਂ ਵੱਧ ਬੋਰੀਆਂ ਪਈਆਂ ਹੋਈਆਂ ਹਨ ।
ਫ
ਫੋਕਲ ਪੁਆਇੰਟ ਸਾਹੋਵਾਲ ਦਾਣਾ ਮੰਡੀ ’ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ। ਤਸਵੀਰ: ਅਸ਼ੋਕ ਸ਼ਰਮਾ
10-11-2026
ਗੁਰਦਾਸਪੁਰ, 9 ਨਵੰਬਰ (ਅਸ਼ੋਕ ਸ਼ਰਮਾ)- ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੀ ਦਾਣਾ ਮੰਡੀ ਫੋਕਲ ਪੁਆਇੰਟ ਸਾਹੋਵਾਲ ’ਚ ਕੁਝ ਆੜ੍ਹਤੀ ਖਰੀਦ ਏਜੰਸੀਆਂ ਤੋਂ ਖਫਾ ਨਜ਼ਰ ਆ ਰਹੇ ਹਨ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੁਝ ਆੜ੍ਹਤੀਆਂ ਦੀ ਸ਼ਿਫਾਰਸੀ ਤੌਰ ’ਤੇ ਝੋਨੇ ਦੀ ਚੁੱਕਾਈ ਕੀਤੀ ਜਾ ਰਹੀ ਹੈ ਤੇ ਸਿਰਫ ਉਹ ਆੜ੍ਹਤੀ ਰਹਿ ਗਏ ਹਨ, ਜਿਹੜੇ ਅਫਸਰਾਂ ਦੀ ਚਮਚਾਗਿਰੀ ਨਹੀਂ ਕਰਦੇ । ਸਾਹੋਵਾਲ ਦੇ ਆੜ੍ਹਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਝੋਨੇ ਦਾ ਸੀਜ਼ਨ ਖਤਮ ਹੋਇਆਂ 10 ਦਿਨ ਤੋਂ ਵੱਧ ਹੋ ਗਏ ਹਨ ਪਰ ਅਜੇ ਤੱਕ ਮੰਡੀ ਵਿਚ ਮੇਰੀਆਂ 12 ਹਜ਼ਾਰ ਤੋਂ ਵੱਧ ਬੋਰੀਆਂ ਪਈਆਂ ਹੋਈਆਂ ਹਨ । ਮੌਸਮ ਦੀ ਖਰਾਬੀ ਨਾਲ ਉਸ ਦਾ ਝੋਨਾ ਖਰਾਬ ਹੋਣ ਦੀ ਸੰਭਾਵਨਾ ਬਣੀ ਹੋਈ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਚੁੱਕਾਈ ਵਾਸਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਤੇ ਹੋਰ ਅਧਿਕਾਰੀਆਂ ਨੂੰ ਵੀ ਮਿਲੇ ਹਨ, ਉਨ੍ਹਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਹਾਈ ਪਾਈ ਜਾ ਰਹੀ ਹੈ ਕਿ ਝੋਨੇ ਦੀ ਲਿਫਟਿੰਗ ਦਾ ਕੰਮ ਪਾਰਦਰਸ਼ੀ ਨਾਲ ਚੱਲ ਰਿਹਾ ਹੈ ਪਰ ਇਹੋ ਜਿਹਾ ਮੰਡੀਆਂ ਵਿਚ ਕੋਈ ਵੀ ਕੰਮ ਨਹੀਂ ਹੈ । ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਸਾਹੋਵਾਲ ਮੰਡੀ ਵਿਚੋਂ ਝੋਨੇ ਦੀ ਚੁਕਾਈ ਵਾਸਤੇ ਸਬੰਧਿਤ ਖਰੀਦ ਏਜੰਸੀਆਂ ਨੂੰ ਸਖਤ ਨਿਰਦੇਸ਼ ਦਿੱਤੇ ਜਾਣ ਜਿਸ ਨਾਲ ਆੜ੍ਹਤੀਆਂ ਦੀ ਖਰੀਦੀ ਫਸਲ ਖਰਾਬ ਹੋਣ ਤੋਂ ਬਚ ਸਕੇ । ਜ਼ਿਕਰਯੋਗ ਹੈ ਕਿ ਸਾਰੀ ਮੰਡੀ ਵਿਚ ਵੱਖ-ਵੱਖ ਆੜ੍ਹਤੀਆਂ ਦੀ 20 ਹਜ਼ਾਰ ਤੋਂ ਵੱਧ ਬੋਰੀਆਂ ਪਈਆਂ ਹੋਈਆਂ ਹਨ ।