ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ ਵਲੋਂ ਚੋਣ ਸਰਗਰਮੀਆਂ ਸ਼ੁਰੂ
ਵਡਾਲਾ ਬਾਂਗਰ, 10 ਨਵੰਬਰ (ਭੂੰਬਲੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾ. ਸਰਪੰਚ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਲਾਕੇ ਦੇ ਪਿੰਡਾਂ ਵਿਚ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ।
ਸ
ਸੁਰਿੰਦਰ ਸਿੰਘ ਗੱਗੋਵਾਲੀ
11-11-2026
ਵਡਾਲਾ ਬਾਂਗਰ, 10 ਨਵੰਬਰ (ਭੂੰਬਲੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾ. ਸਰਪੰਚ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਇਲਾਕੇ ਦੇ ਪਿੰਡਾਂ ਵਿਚ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਆਪਣੇ ਚੋਣਵੇਂ ਸਾਥੀ ਪੰਚਾਂ-ਸਰਪੰਚਾਂ ਨੂੰ ਨਾਲ ਲੈ ਕੇ ਇਲਾਕੇ ਦੇ ਪਿੰਡ ਨਾਰਵਾਂ, ਮੁਗਲ, ਭੀਖੋਵਾਲੀ, ਕੁੰਜਰ, ਮਾਲੋਗਿੱਲ ਆਦਿ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕਰ ਰਹੇ ਹਨ। ਇਸ ਮੋਕੇ ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਕਾਰਜਕਾਲ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ, ਪ੍ਰੰਤੂ ਸਮੇਂ ਦੀ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਪੰਜਾਬ ਅੰਦਰ ਕਾਂਗਰਸ ਦੇ ਪੱਖ ਵਿਚ ਮਾਹੌਲ ਬਣ ਰਿਹਾ ਹੈ। ਆਸ ਹੈ ਕੇ 2027 ਵਿਚ ਸੂਬੇ ਅੰਦਰ ਲੋਕ ਕਾਂਗਰਸ ਦੇ ਪੱਖ ਵਿਚ ਫ਼ਤਵਾ ਦੇਣਗੇ। ਇਸ ਮੌਕੇ ਸਾ. ਡਾਇਰੈਕਟਰ ਪੰਜਾਬ ਤੇ ਸਰਪੰਚ ਤਰਸੇਮ ਸਿੰਘ ਘੁੰਮਣ, ਸੰਮਤੀ ਮੈਂਰਬ ਹਰਉਪਿੰਦਰਪਾਲ ਸਿੰਘ ਬੱਬੂ ਸੁੱਖਾ ਰਾਜੂ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਸਾ. ਸਰਪੰਚ ਨਰਿੰਦਰ ਸਿੰਘ ਗਿੱਲ, ਸਾ. ਸਰਪੰਚ ਮਲਕੀਤ ਸਿੰਘ ਜੱਜੂ ਕੁੰਜਰ, ਸਾ. ਸਰਪੰਚ ਇਕਬਾਲ ਸਿੰਘ ਮਾਲੋਗਿੱਲ, ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ, ਸਰਪੰਚ ਸਰਵਣ ਸਿੰਘ ਦਾਦੂਵਾਲ, ਸਾ. ਸਰਪੰਚ ਰਾਣਾ ਮੁਗਲ, ਸਾ. ਸਰਪੰਚ ਸੁੱਚਾ ਸਿੰਘ ਨਾਰਵਾਂ, ਆਡ੍ਹਤੀ ਹਰਭਜਨ ਸਿੰਘ ਗੱਗੋਵਾਲੀ ਆਦਿ ਹਾਜ਼ਰ ਸਨ।