10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਪੈਨਸ਼ਨਰ ਯੂਨੀਅਨ ਦੀ ਮੀਟਿੰਗ

ਧਾਰੀਵਾਲ, 10 ਨਵੰਬਰ (ਸਤਿੰਦਰ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ ਏਟਕ ਦੇ ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਹਰਕਿਰਪਾਲ ਸਿੰਘ ਸੋਹਲ ਦੀ ਅਗਵਾਈ ਵਿਚ 132 ਲੇਵੀ ਸ/ਸ ਧਾਰੀਵਾਲ ਵਿਖੇ ਹੋਈ। ਇਸ ਮੌਕੇ ਸੂਬਾ ਆਗੂ ਹਜਾਰਾ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 11-11-2026
ਧਾਰੀਵਾਲ, 10 ਨਵੰਬਰ (ਸਤਿੰਦਰ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਪੰਜਾਬ ਏਟਕ ਦੇ ਮੰਡਲ ਯੂਨਿਟ ਧਾਰੀਵਾਲ ਦੀ ਮੀਟਿੰਗ ਹਰਕਿਰਪਾਲ ਸਿੰਘ ਸੋਹਲ ਦੀ ਅਗਵਾਈ ਵਿਚ 132 ਲੇਵੀ ਸ/ਸ ਧਾਰੀਵਾਲ ਵਿਖੇ ਹੋਈ। ਇਸ ਮੌਕੇ ਸੂਬਾ ਆਗੂ ਹਜਾਰਾ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹਜਾਰਾ ਸਿੰਘ ਗਿੱਲ ਅਤੇ ਮਹਿਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਜਿਸ ਦਾ ਰਿਮੋਟ ਕੰਟਰੋਲ ਦਿੱਲੀ ਦੇ ਲੋਕਾਂ ਵਲੋ ਠੁਕਰਾਏ ਸ਼ਰਾਬ ਮਾਫ਼ੀਆ ਦੇ ਹੱਥਾਂ ਵਿਚ ਹੈ, ਇਹ ਸਰਕਾਰ ਪੰਜਾਬ ਦੀ ਪਬਲਿਕ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਦਿੱਲੀ ਦੇ ਚੰਦ ਲੋਕਾਂ ਵਾਸਤੇ ਪੰਜਾਬ ਦਾ ਖਜ਼ਾਨਾ ਧੜਾਧੜ ਲੁਟਾ ਰਹੀ ਹੈ ਤੇ ਪੰਜਾਬ ਨੂੰ ਕਰਜ਼ਾਈ ਕਰੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੀ ਸੂਝਵਾਨ ਪਬਲਿਕ ਕਦੇ ਮਾਫ ਨਹੀਂ ਕਰੇਗੀ ਤੇ ਮੁਫ਼ਤ ਦੀਆਂ ਸਹੂਲਤਾਂ ਦੇ ਸਹਾਰੇ ਰਪੀਟ ਕਰਨ ਦੇ ਸੁਪਨੇ ਲੈ ਰਹੀ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਹਰਦੀਪ ਸਿੰਘ, ਜੋਗਿੰਦਰ ਸਿੰਘ, ਦਰਸਨ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਵਜੀਰ ਸਿੰਘ, ਵਰਿੰਦਰ ਸਿੰਘ, ਅਸ਼ੋਕ ਕੁਮਾਰ, ਸਰੂਪ ਸਿੰਘ, ਨਜੀਰ ਮਸੀਹ, ਸਵਰਨ ਮਸੀਹ, ਜਸਬੀਰ ਸਿੰਘ, ਸਾਥੀ ਨਰੇਸ਼ ਕੁਮਾਰ, ਸਾਥੀ ਸੁਖਦੇਵ ਸਿੰਘ ਗੋਸਲ ਆਦਿ ਹਾਜ਼ਰ ਸਨ। ਇਸ ਮੌਕੇ 13 ਤੋਂ 19 ਨਵੰਬਰ ਤੱਕ ਲੱਗਣ ਵਾਲੇ ਪੱਕੇ ਮੋਰਚੇ ਵਿਚ 17 ਨਵੰਬਰ ਨੂੰ ਗੁਰਦਾਸਪੁਰ ਸਰਕਲ ਤੋਂ ਵੱਡੀ ਗਿਣਤੀ ’ਚ ਸਾਥੀ ਸ਼ਾਮਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਪਬਲਿਕ ਸਕੂਲ ਵਿਖੇ ਬਾਲ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ ਵਲੋਂ ਚੋਣ ਸਰਗਰਮੀਆਂ ਸ਼ੁਰੂ
Ad Position 24