ਸੇਂਟ ਫਰਾਂਸਿਸ ਸਕੂਲ ਕਲਾਨੌਰ ਵਿਖੇ ਸਾਲਾਨਾ ਸਮਾਗਮ ਕਰਵਾਇਆ
ਕਲਾਨੌਰ, 13 ਨਵੰਬਰ (ਪੁਰੇਵਾਲ)- ਸੇਂਟ ਫਰਾਂਸਿਸ ਸਕੂਲ ਦਾ ਸਾਲਾਨਾ ਸਮਾਗਮ ਮੈਨੇਜਰ ਰੈਵ. ਫਾਦਰ ਬੀਨੂ ਏ.
ਕਲਾਨੌਰ, 13 ਨਵੰਬਰ (ਪੁਰੇਵਾਲ)- ਸੇਂਟ ਫਰਾਂਸਿਸ ਸਕੂਲ ਦਾ ਸਾਲਾਨਾ ਸਮਾਗਮ ਮੈਨੇਜਰ ਰੈਵ. ਫਾਦਰ ਬੀਨੂ ਏ.ਐੱਮ. ਅਤੇ ਪ੍ਰਿੰਸੀਪਲ ਰੈਵ. ਸਿਸਟਰ ਕਿਰਨ ਰਾਵਤ ਦੀ ਯੋਗ ਅਗਵਾਈ ਅਤੇ ਸਹਿਯੋਗ ਸਦਕਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਜੰਮੂ ਅਤੇ ਕਸ਼ਮੀਰ ਦੀ ਕੈਪੂਚਿਨ ਸਰਵਿਸ ਸੋਸਾਇਟੀ ਦੇ ਚੇਅਰਮੈਨ ਰੈਵ. ਫਾਦਰ ਸਾਈਰਿਐਕ ਜਾਰਜ ਸਨ, ਜਿਨ੍ਹਾਂ ਵਲੋਂ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿਚ ਨੇੜਲੇ ਸਕੂਲਾਂ ਦੇ ਪ੍ਰਿੰਸੀਪਲ, ਫਾਦਰ ਅਤੇ ਸਿਸਟਰਾਂ ਨੇ ਵੀ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਪ੍ਰਿੰਸੀਪਲ ਰੈਵ. ਸਿਸਟਰ ਕਿਰਨ ਰਾਵਤ ਨੇ ਦੱਸਿਆ ਕਿ ਸਾਰੇ ਮਹਿਮਾਨਾਂ ਵਲੋਂ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੇ ਸਾਰੇ ਪ੍ਰੋਗਰਾਮ ਸੇਂਟ ਫਰਾਂਸਿਸ ਸਕੂਲ, ਕਲਾਨੌਰ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਤੇ ਸਕੂਲ ਵਲੋਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਦਿੱਤੇ ਜਾ ਰਹੇ ਮੌਕਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਿਸਟਰ ਸ਼ੈਰੀਨ ਪ੍ਰਿੰਸੀਪਲ, ਐਲਬਿਨ ਐਂਟਨੀ, ਫਾਦਰ ਜੇਜੀ, ਫਾਦਰ ਸਕਾਈਲਾਰਕ, ਫਾਦਰ ਅਨਲ, ਫਾਦਰ ਪ੍ਰਕਾਸ਼, ਫਾਦਰ ਜੋਸ਼, ਸਿਸਟਰ ਰੂਬੀ, ਅੰਮ੍ਰਿਤ ਪਾਲ ਸਿੰਘ ਪੰਨੂ, ਬਲਜੀਤ ਸਿੰਘ, ਫਾਦਰ ਮਾਰਟਿਨ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਰ ਹਾਜ਼ਰ ਰਹੇ।