ਔਰਤ ਦੇ ਕੰਨਾਂ ’ਚੋਂ ਵਾਲੀਆਂ ਝਪਟੀਆਂ
ਪਠਾਨਕੋਟ, 13 ਨਵੰਬਰ (ਵਿਨੋਦ)- ਪਠਾਨਕੋਟ ਵਿਚ ਔਰਤਾਂ ਦੇ ਕੰਨਾਂ ਤੋਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਪਿੰਡ ਨੂਰਪੁਰ ਖੰਨੀ ਨਿਵਾਸੀ ਊਸ਼ਾ ਦੇਵੀ ਲੁੱਟ-ਖੋਹ ਦਾ ਸ਼ਿਕਾਰ ਹੋਈ ਹੈ ।
ਪਠਾਨਕੋਟ, 13 ਨਵੰਬਰ (ਵਿਨੋਦ)- ਪਠਾਨਕੋਟ ਵਿਚ ਔਰਤਾਂ ਦੇ ਕੰਨਾਂ ਤੋਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿਚ ਪਿੰਡ ਨੂਰਪੁਰ ਖੰਨੀ ਨਿਵਾਸੀ ਊਸ਼ਾ ਦੇਵੀ ਲੁੱਟ-ਖੋਹ ਦਾ ਸ਼ਿਕਾਰ ਹੋਈ ਹੈ । ਪੀੜਤਾ ਅਨੁਸਾਰ ਉਹ ਆਪਣੀ ਬੇਟੀ ਤੇ ਨੂੰਹ ਨਾਲ ਸ਼ਾਪਿੰਗ ਕਰਨ ਲਈ ਪਠਾਨਕੋਟ ਆਈ ਹੋਈ ਸੀ। ਇਸ ਦੌਰਾਨ ਗਾੜੀ ਅਹਾਤਾ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਅਚਾਨਕ ਉਨ੍ਹਾਂ ਕੋਲ ਪਹੁੰਚੇ ਤੇ ਝਪਟ ਮਾਰ ਕੇ ਉਨ੍ਹਾਂ ਦੇ ਕੰਨ ਦੀ ਵਾਲੀ ਖੋਹ ਕੇ ਫਰਾਰ ਹੋ ਗਏ। ਊਸ਼ਾ ਦੇਵੀ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੇ ਜੈਕਟ ਪਾਈ ਤੇ ਹੈਲਮਟ ਪਾਏ ਹੋਏ ਸਨ । ਵਾਰਦਾਤ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਰੌਲਾ ਪਾਇਆ ਤੇ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਦੋਵੇਂ ਤੇਜ਼ ਰਫ਼ਤਾਰ ਨਾਲ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਦੱਸ ਦੇਈਏ ਕਿ ਦੋਵੇਂ ਨੌਜਵਾਨ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋਏ ਹਨ । ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।