14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਐਸ . ਡੀ . ਕਾਲਜ ਵਲੋਂ ਯੁਵਾ ਇਨੋਵੇਸ਼ਨ ਮੇਲਾ

ਗੁਰਦਾਸਪੁਰ, 14 ਨਵੰਬਰ (ਪੰਕਜ ਸ਼ਰਮਾ)- ਪੰਡਿਤ ਮੋਹਨ ਲਾਲ ਐਸ. ਡੀ.

Ad Position 21
No active advertisement
ਅਜੀਤ ਡੈਸਕ 15-11-2026
ਗੁਰਦਾਸਪੁਰ, 14 ਨਵੰਬਰ (ਪੰਕਜ ਸ਼ਰਮਾ)- ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਵਲੋਂ ਸੰਸਥਾ ਦੇ ਨਵੀਨਤਾ ਪ੍ਰੀਸ਼ਦ (ਆਈ.ਆਈ.ਸੀ.) ਦੇ ਸੈਲੀਬ੍ਰੇਸ਼ਨ ਸੈੱਲ ਅਤੇ ਸੈਂਟਰਲ ਐਸੋਸੀਏਸ਼ਨ ਵਲੋਂ ਨੈਸ਼ਨਲ ਐਜੂ-ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਰਾਸ਼ਟਰੀ ਉੱਦਮਤਾ ਦਿਵਸ ਮਨਾਉਣ ਲਈ ਯੁਵਾ ਇਨੋਵੇਸ਼ਨ ਮੇਲਾ 3.0–2026 ਕਰਵਾਇਆ ਗਿਆ। ਇਹ ਮੇਲਾ ਹਰ ਸਾਲ ਨੈਸ਼ਨਲ ਐਜੂ-ਟਰੱਸਟ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰਥ ਸ਼ਰਮਾ ਦੇ ਸੁਚੱਜੇ ਮਾਰਗਦਰਸ਼ਨ ਤੇ ਨਿਰੰਤਰ ਸਹਿਯੋਗ ਸਦਕਾ ਸਫ਼ਲਤਾ ਪੂਰਵਕ ਕਰਵਾਇਆ ਜਾਂਦਾ ਹੈ। ਸਮਾਗਮ ਵਿਚ 79 ਵਿਦਿਆਰਥੀਆਂ ਤੇ 5 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਸਿਰਜਣਾਤਮਕਤਾ, ਉੱਦਮੀ ਹੁਨਰ, ਨਵੀਨਤਮ ਵਿਚਾਰਾਂ ਤੇ ਵਪਾਰਕ ਸੂਝ-ਬੂਝ ਦਾ ਪ੍ਰਦਰਸ਼ਨ ਕਰਨ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ। ਵਿਦਿਆਰਥੀਆਂ ਵਲੋਂ ਕਈ ਸਟਾਲ ਲਗਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਵੇਂ ਅਤੇ ਰਚਨਾਤਮਕ ਵਿਚਾਰਾਂ ਨੂੰ ਵਿਕਸਿਤ ਕਰਨ, ਉੱਦਮੀ ਸੋਚ ਅਪਣਾਉਣ ਤੇ ਆਪਣੀਆਂ ਯੋਗਤਾਵਾਂ ਵਿਚ ਵਿਸ਼ਵਾਸ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਤਮ-ਨਿਰਭਰ, ਸਿਰਜਣਾਤਮਕ ਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਨ ਲਈ ਉਤਸ਼ਾਹਿਤ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਡਾ: ਰਵਨੀਤ ਕੌਰ (ਸੰਯੋਜਕ ਆਈ.ਆਈ.ਸੀ) ਤੇ ਸਮਿਤਾ ਖਜੂਰੀਆ (ਸੰਯੋਜਕ ਸੈਂਟਰਲ ਐਸੋਸੀਏਸ਼ਨ ਅਤੇ ਇੰਚਾਰਜ, ਸੈਲੀਬ੍ਰੇਸ਼ਨ ਸੈੱਲ, (ਆਈ.ਆਈ.ਸੀ) ਦੇ ਸਮਰਪਿਤ ਯਤਨਾਂ ਦੀ ਅਹਿਮ ਭੂਮਿਕਾ ਰਹੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਭੋਗ ’ ਤੇ ਵਿਸ਼ੇਸ਼ - ਮਾਤਾ ਪ੍ਰਕਾਸ਼ ਕੌਰ ਰੰਧਾਵਾ ਮੁਰੀਦਕੇ
Ad Position 24