ਮਾਰਸਲ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ
ਗੁਰਦਾਸਪੁਰ, 14 ਨਵੰਬਰ (ਚੱਕਰਾਜਾ)- ਚਿਲਡਰਨਜ਼ ਡੇਅ ਮੌਕੇ ਸ਼ਹੀਦ ਨਵਦੀਪ ਸਿੰਘ ਸਰਕਾਰੀ ਕ੍ਰਿਕਟ ਖੇਡ ਸਟੇਡੀਅਮ ਵਿਖੇ ਅੱਜ ਮਾਰਸਲ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਮਾਰਕੀਟ ਕਮੇਟੀ ਚੇਅਰਮੈਨ ਤੇ ਯੂਥ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਭੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅੱਜ ਗੁਰਦਾਸਪੁਰ ਟਾਈਟਲ ਨੇ ਗੁਰਦਾਸਪੁਰ ਸਨਰਾਈਜ਼ਰਸ ਨੂੰ ਹਰਾ ਕੇ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਗੁਰਦਾਸਪੁਰ ਅਲਾਇੰਸ ਨਾਲ ਕੱਲ ਫਾਈਨਲ ਮੈਚ ਖੇਲਿਆ ਜਾਵੇਗਾ।
ਗੁਰਦਾਸਪੁਰ, 14 ਨਵੰਬਰ (ਚੱਕਰਾਜਾ)- ਚਿਲਡਰਨਜ਼ ਡੇਅ ਮੌਕੇ ਸ਼ਹੀਦ ਨਵਦੀਪ ਸਿੰਘ ਸਰਕਾਰੀ ਕ੍ਰਿਕਟ ਖੇਡ ਸਟੇਡੀਅਮ ਵਿਖੇ ਅੱਜ ਮਾਰਸਲ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਦਾ ਸੈਮੀਫਾਈਨਲ ਮੈਚ ਖੇਡਿਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਮਾਰਕੀਟ ਕਮੇਟੀ ਚੇਅਰਮੈਨ ਤੇ ਯੂਥ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਭੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅੱਜ ਗੁਰਦਾਸਪੁਰ ਟਾਈਟਲ ਨੇ ਗੁਰਦਾਸਪੁਰ ਸਨਰਾਈਜ਼ਰਸ ਨੂੰ ਹਰਾ ਕੇ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਗੁਰਦਾਸਪੁਰ ਅਲਾਇੰਸ ਨਾਲ ਕੱਲ ਫਾਈਨਲ ਮੈਚ ਖੇਲਿਆ ਜਾਵੇਗਾ। ਇਸ ਮੌਕੇ ਕ੍ਰਿਕਟ ਕੋਚ ਰਾਕੇਸ਼ ਮਾਰਸ਼ਲ, ਪ੍ਰਬੰਧਕ ਗੁਰਜੀਤ ਸਿੰਘ ਨਾਲ ਮੁੱਖ ਮਹਿਮਾਨ ਗਗਨਦੀਪ ਸਿੰਘ ਭੋਲਾ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ ਉਹ ਸਟੇਡੀਅਮ ਹੈ ਜਿਸ ਵਿਚ ਕੁਝ ਮਹੀਨੇ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਨੇ ਖੇਲਿਆ ਸੀ ਤੇ ਇਸੇ ਕ੍ਰਿਕਟ ਗਰਾਊਂਡ ਨੇ ਕੈਨੇਡਾ ਦੇ ਟੀਮ ਵਿਚ ਖੇਡ ਰਹੇ ਕੈਪਟਨ ਵੀ ਇਸੇ ਸਟੇਡੀਅਮ ਵਿਚ ਖੇਡ ਕੇ ਅੱਗੇ ਨਿਕਲੇ ਹਨ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ 5100 ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਉੱਥੇ ਹੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਮਨਿੰਦਰ ਸਿੰਘ, ਹਰਮਿੰਦਰ ਸਿੰਘ, ਪ੍ਰਿੰਸ ਆਦਿ ਹਾਜ਼ਰ ਸਨ।