15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਜ਼ਿਲ੍ਹਿਆਂ ’ਚ ਹਾਹਾਕਾਰ, ਬੇਮੌਸਮੀ ਗਰਮੀ ਕਾਰਨ ਬਿਮਾਰੀ ਨੇ ਫੜਿਆ ਜ਼ੋਰ ਸੁਰਿੰਦਰਪਾਲ ਸਿੰਘ ਵਰਪਾਲ

ਅੰਮ੍ਰਿਤਸਰ, 14 ਨਵੰਬਰ - ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਕਿਸਾਨ ਇਸ ਵੇਲੇ ਭਾਰੀ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਨ। ਸੂਬੇ ਦੇ ਪ੍ਰਮੁੱਖ ਮਟਰ ਉਤਪਾਦਕ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਜਲੰਧਰ ਦੀਆਂ ਮੰਡੀਆਂ ’ਚ ਮਟਰਾਂ ਦਾ ਸਹੀ ਭਾਅ ਨਾ ਮਿਲਣ, ਫਸਲ ਨੂੰ ਬਿਮਾਰੀ ਲੱਗਣ ਤੇ ਤੁੜਾਈ ਲਈ ਮਜ਼ਦੂਰਾਂ ਦੀ ਭਾਰੀ ਕਿੱਲਤ ਕਾਰਨ ਨਿਰਾਸ਼ ਕਿਸਾਨ ਆਪਣੀ ਹੱਥੀਂ ਪਾਲੀ ਫ਼ਸਲ ’ਤੇ ਟਰੈਕਟਰ ਚਲਾਉਣ ਲਈ ਮਜਬੂਰ ਹੋ ਗਏ ਹਨ।

Ad Position 21
No active advertisement
ਅੰਮ੍ਰਿਤਸਰ ‘ਚ ਬਿਮਾਰੀ ਦੀ ਮਾਰ ਹੇਠ ਆਈ ਮਟਰਾਂ ਦੀ ਫਸਲ। ਤਸਵੀਰ : ਹਰਜੀਤ ਸਿੰਘ 15-11-2026
ਅੰਮ੍ਰਿਤਸਰ, 14 ਨਵੰਬਰ - ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ’ਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪੰਜਾਬ ਦੇ ਕਿਸਾਨ ਇਸ ਵੇਲੇ ਭਾਰੀ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਨ। ਸੂਬੇ ਦੇ ਪ੍ਰਮੁੱਖ ਮਟਰ ਉਤਪਾਦਕ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਜਲੰਧਰ ਦੀਆਂ ਮੰਡੀਆਂ ’ਚ ਮਟਰਾਂ ਦਾ ਸਹੀ ਭਾਅ ਨਾ ਮਿਲਣ, ਫਸਲ ਨੂੰ ਬਿਮਾਰੀ ਲੱਗਣ ਤੇ ਤੁੜਾਈ ਲਈ ਮਜ਼ਦੂਰਾਂ ਦੀ ਭਾਰੀ ਕਿੱਲਤ ਕਾਰਨ ਨਿਰਾਸ਼ ਕਿਸਾਨ ਆਪਣੀ ਹੱਥੀਂ ਪਾਲੀ ਫ਼ਸਲ ’ਤੇ ਟਰੈਕਟਰ ਚਲਾਉਣ ਲਈ ਮਜਬੂਰ ਹੋ ਗਏ ਹਨ। ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਸਮੇਤ ਗੁਰਦਾਸਪੁਰ, ਤਰਨ ਤਾਰਨ ਤੇ ਦੋਆਬਾ ਖੇਤਰ ਦੀਆਂ ਮੰਡੀਆਂ ’ਚ ਮਟਰਾਂ ਦੀ ਆਮਦ ਵਧਣ ਕਾਰਨ ਰੇਟ ਬੁਰੀ ਤਰ੍ਹਾਂ ਡਿੱਗ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ’ਚ ਮਟਰਾਂ ਦਾ ਜੋ ਭਾਅ ਮਿਲ ਰਿਹਾ ਹੈ, ਉਸ ਨਾਲੋਂ ਵੱਧ ਖ਼ਰਚਾ ਮਟਰਾਂ ਦੀ ਤੁੜਾਈ, ਬੋਰੀਆਂ ਤੇ ਮੰਡੀ ਤੱਕ ਲਿਜਾਣ ਦੇ ਕਿਰਾਏ ਦਾ ਪੈ ਰਿਹਾ ਹੈ। ਦੂਜੇ ਪਾਸੇ ਖੇਤਾਂ ਵਿਚ ਮਟਰ ਤੋੜਨ ਲਈ ਲੇਬਰ ਨਹੀਂ ਮਿਲ ਰਹੀ ਤੇ ਜੋ ਮਜ਼ਦੂਰ ਮਿਲਦੇ ਵੀ ਹਨ, ਉਹ ਮੂੰਹ-ਮੰਗੀ ਮਜ਼ਦੂਰੀ ਮੰਗਦੇ ਹਨ। ਇਸ ਤੋਂ ਇਲਾਵਾ ਮਟਰਾਂ ਨੂੰ ਬਲਾਇੰਡ ਦੀ ਬਿਮਾਰੀ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਵੱਡਾ ਕਾਰਨ ਗਰਮ ਮੌਸਮ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲਗਪਗ 55 ਦਿਨਾਂ ’ਚ ਤਿਆਰ ਹੋਣ ਵਾਲੀ ਇਸ ਫਸਲ ’ਤੇ ਪ੍ਰਤੀ ਏਕੜ 25-30 ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਹੈ ਜਦਕਿ ਵਟਕ ਨਾ-ਮਾਤਰ ਹੀ ਹੋ ਰਹੀ ਹੈ। ਮਟਰਾਂ ਦੀ ਤੁੜਾਈ ਲਈ ਬੀਬੀਆਂ/ਕਾਮਿਆਂ ਵਲੋਂ ਪ੍ਰਤੀ ਕਿੱਲੋਂ ਦੇ ਹਿਸਾਬ ਨਾਲ ਮਜ਼ਦੂਰੀ ਵਸੂਲ ਕੀਤੀ ਜਾਂਦੀ ਸੀ, ਜਿਸ ਦਾ ਪਿਛਲੇ ਸਾਲਾਂ ’ਚ 4 ਕੁ ਰੁੁਪਏ ਪ੍ਰਤੀ ਕਿਲੋਂ ਭਾਅ ਸੀ, ਜੋ ਇਸ ਵਾਰ 10 ਰੁਪਏ ਦੇ ਵਧੇਰੇ ਤੱਕ ਪਹੁੰਚ ਗਿਆ ਹੈ ਜਦਕਿ ਮੰਡੀ ’ਚ ਮਟਰਾਂ ਦਾ ਭਾਅ 5 ਤੋਂ ਲੈ ਕੇ 35 ਰੁਪਏ ਤੱਕ ਹੀ ਮਿਲ ਰਿਹਾ ਹੈ, ਜੋ ਕਿ ਪਿਛਲੇ ਸਾਲ 50-60 ਰੁਪਏ ਪ੍ਰਤੀ ਕਿਲੋ ਸੀ। ਬਿਮਾਰੀ ਹੋਣ ਕਰਕੇ ਹੁਣ ਤੱਕ ਮੰਡੀਆ ’ਚ 90 ਫੀਸਦੀ ਮਟਰ ਖ਼ਰਾਬ ਹੀ ਆ ਰਿਹਾ ਹੈ। ਇਸ ਵਾਰ ਫਸਲ ਚੰਗੀ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੇ ਸਿਰ ਕਰਜਾ ਚੜ੍ਹਣ ਦਾ ਡਰ ਸਤਾ ਰਿਹਾ ਹੈ। ਪੰਜਾਬ ਵਿਚ ਮਟਰਾਂ ਹੇਠ ਸਭ ਤੋਂ ਵੱਧ ਰਕਬਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਦੇ ਕਿਸਾਨ ਵੀ ਵੱਡੇ ਪੱਧਰ ’ਤੇ ਮਟਰਾਂ ਦੀ ਖੇਤੀ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਸਬਜ਼ੀਆਂ ਦੇ ਮੰਡੀਕਰਨ ਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਹਰ ਸੀਜ਼ਨ ’ਚ ਅੰਨਦਾਤਾ ਦੀ ਮਿਹਨਤ ਮਿੱਟੀ ਵਿਚ ਰੁਲਦੀ ਹੈ। ਖੇਤਾਂ ਵਿਚ ਖੜ੍ਹੀ ਫ਼ਸਲ ਖ਼ਰਾਬ ਹੁੰਦੀ ਦੇਖ ਕੇ ਤੇ ਹੋਰ ਆਰਥਿਕ ਘਾਟੇ ਤੋਂ ਬਚਣ ਲਈ ਕਿਸਾਨਾਂ ਨੇ ਮਟਰਾਂ ਦੀ ਫ਼ਸਲ ’ਤੇ ਰੋਟਾਵੇਟਰ ਤੇ ਹੱਲ ਚਲਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸਮੇਂ ਸਿਰ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾ ਸਕੇ। ਪੀੜਤ ਕਿਸਾਨ ਜਸਪਾਲ ਸਿੰਘ ਸੈਦੋਲੇਹਲ, ਬਲਜੀਤ ਸਿੰਘ ਫਤਿਹਗੜ੍ਹ ਸ਼ੁਕਰਚੱਕ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ, ਅਜੀਤਪਾਲ ਸਿੰਘ ਸੰਧੂ, ਕੁਲਬੀਰ ਸਿੰਘ ਜੇਠੂਵਾਲ, ਰਾਣਾ ਫਤਹਿਗੜ੍ਹ ਸ਼ੁਕਰਚੱਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਟਰ ਉਤਪਾਦਕ ਜ਼ਿਲ੍ਹਿਆਂ ’ਚ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕਾ ਅਰੁਣਾ ਚੌਧਰੀ ਤੇ ਅਸ਼ੋਕ ਚੌਧਰੀ ਵਲੋਂ ਪੁਰਾਣਾ ਸ਼ਾਲਾ ਵਿਖੇ ਭਰਵੀਂ ਮੀਟਿੰਗ ਅਗਲੀ ਖ਼ਬਰ ਉਮੀਦਵਾਰ ਐਲਾਨੇ ਜਾਣ ਮਗਰੋਂ ਸ਼ਮਸ਼ੇਰ ਸਿੰਘ ਪੰਡੋਰੀ ਧਾਮ ਵਿਖੇ ਹੋਏ ਨਤਮਸਤਕ
Ad Position 24