ਆਰ.ਐੱਮ.ਪੀ. ਡਾਕਟਰਾਂ ਦੀ ਮੀਟਿੰਗ
ਬਟਾਲਾ, 20 ਨਵੰਬਰ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.
ਬਟਾਲਾ, 20 ਨਵੰਬਰ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐੱਮ.ਪੀ. ਡਾਕਟਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਏ.ਜੀ.ਨਿਊਰੋਸਿਟੀ ਹਸਪਤਾਲ ਬਟਾਲਾ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨਵਾਂ ਸ਼ਹਿਰ ਵਾਲੇ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਦਿਮਾਗੀ ਰੋਗਾਂ ਦੇ ਮਾਹਰ ਡਾ. ਅਤੁੱਲ ਗੋਇਲ ਨੇ ਦਿਮਾਗ, ਮਾਨਸਿਕ ਰੋਗ ਅਤੇ ਨਸ਼ਾ ਛੁਡਾਉਣ ਲਈ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ, ਇਲਾਜ, ਪ੍ਰਹੇਜ ਅਤੇ ਦਵਾਈ ਖਾਣ ਦੀ ਮਾਤਰਾ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਮੌਕੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਪੰਜਾਬ ਐਸੋਸੀਏਸ਼ਨ ਵਲੋਂ ਕੀਤੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਜ਼ਿਲ੍ਹਾ ਕਮੇਟੀ ਆਗੂਆਂ ਨੇ ਡਾ. ਅਤੁੱਲ ਗੋਇਲ, ਡਾ. ਮੰਗਤ ਰਾਏ ਅਤੇ ਸੂਬਾ ਪ੍ਰਧਾਨ ਡਾ. ਬਾਲੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਲਖਵਿੰਦਰ ਸਿੰਘ ਸੰਧੂ ਔਲਖ, ਡਾ. ਹੀਰਾ ਸਿੰਘ ਅੱਤਰੀ ਜੈਤੋਸਰਜਾ, ਡਾ. ਚਰਨਦਾਸ ਕੰਡਿਆਲ, ਡਾ. ਰਾਜੇਸ਼ ਹਾਂਡਾ ਫੈਜਪੁਰਾ, ਡਾ. ਬਲਜੀਤ ਸਿੰਘ ਢਡਿਆਲਾ, ਡਾ. ਕਸ਼ਮੀਰ ਸਿੰਘ ਜੈਤੋਸਰਜਾ, ਡਾ. ਬਾਊ ਰਾਮ ਬਟਾਲਾ, ਡਾ. ਦਵਿੰਦਰ ਸਿੰਘ ਚਾਹਲ, ਡਾ. ਸੁਖਜਿੰਦਰ ਸਿੰਘ ਫ਼ੈਜਪੁਰਾ, ਡਾ. ਮਨਜੀਤ ਸਿੰਘ ਬਟਾਲਾ, ਡਾ. ਰਛਪਾਲ ਸਿੰਘ ਬੋਹੜਾਂਵਾਲਾ, ਡਾ. ਨਿਰਮਲ ਸਿੰਘ ਢਡਿਆਲਾ ਨੱਤ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਡਾ. ਸੁਰਜੀਤ ਸਿੰਘ ਬਹਾਦਰ ਸੈਨ, ਡਾ. ਦਲੀਪ ਸਿੰਘ ਬਟਾਲਾ, ਡਾ. ਰਾਜ ਕੁਮਾਰ ਮਿਸ਼ਰਪੁਰ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਪੰਨਾ ਲਾਲ ਪੁਰੀਆਂ, ਡਾ. ਸੰਦੀਪ ਕੁਮਾਰ ਮਿਸ਼ਰਪੁਰਾ, ਡਾ. ਰਜਿੰਦਰ ਸਿੰਘ ਬਟਾਲਾ, ਡਾ. ਲਵਜੋਤ ਸਿੰਘ ਬੋਦੇ ਦੀ ਖੂਹੀ, ਡਾ. ਸੁਰਜੀਤ ਸਿੰਘ ਬਿਜਲੀਵਾਲ, ਡਾ. ਗੁਰਪ੍ਰੀਤ ਸਿੰਘ ਨੰਗਲ ਝੌੜ, ਡਾ. ਮੁਹੰਮਦ ਰਫ਼ੀਕ, ਡਾ. ਮੁਹੰਮਦ ਦਿਲਜਾਨ, ਡਾ. ਅਮਰੀਕ ਸਿੰਘ ਆਦਿ ਹਾਜ਼ਰ ਸਨ ।