21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਦੇੜ ਸਾਹਿਬ ਤੋਂ ਘੁਮਾਣ ਪਹੁੰਚੀ 12ਵੀਂ ਯਾਤਰਾ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ

ਘੁਮਾਣ, 21 ਨਵੰਬਰ (ਬੰਮਰਾਹ)-ਨਾਨਕ ਸਾਈ ਫਾਊਂਡੇਸ਼ਨ ਦੇ ਚੇਅਰਮੈਨ ਪੰਡਰੀ ਨਾਥ ਬੁਕਾਰੇ ਦੀ ਅਗਵਾਈ ’ਚ 12ਵੀਂ ਘੁਮਾਣ ਯਾਤਰਾ ਨੰਦੇੜ ਸਾਹਿਬ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਘੁਮਾਣ ਪਹੁੰਚਣ ’ਤੇ ਸ੍ਰੀ ਨਾਮਦੇਵ ਦਰਬਾਰ ਕਮੇਟੀ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਅਤੇ ਭੱੱਟੀਵਾਲ ਸਥਿਤ ਗੁਰਦੁਆਰਾ ਨਾਮੇਆਣਾ ਸਾਹਿਬ ਗੁਰਦੁਆਰਾ ਖੂਹ ਸਾਹਿਬ ਅਤੇ ਗੁਰਦੁਆਰਾ ਖੁੰਡੀ ਸਾਹਿਬ ਕਮੇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਪਹੁੰਚ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਯਾਤਰਾ ਦਾ ਸਵਾਗਤ ਕੀਤਾ।

Ad Position 21
No active advertisement
ਨਦੇੜ ਸਾਹਿਬ ਹਜ਼ੂਰ ਸਾਹਿਬ ਤੋਂ ਘੁਮਾਣ ਪਹੁੰਚੀ ਯਾਤਰਾ ਦਾ ਸਵਾਗਤ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਅਤੇ ਆਗੂ । ਤਸਵੀਰ: ਬੰਮਰਾਹ 22-11-2026
ਘੁਮਾਣ, 21 ਨਵੰਬਰ (ਬੰਮਰਾਹ)-ਨਾਨਕ ਸਾਈ ਫਾਊਂਡੇਸ਼ਨ ਦੇ ਚੇਅਰਮੈਨ ਪੰਡਰੀ ਨਾਥ ਬੁਕਾਰੇ ਦੀ ਅਗਵਾਈ ’ਚ 12ਵੀਂ ਘੁਮਾਣ ਯਾਤਰਾ ਨੰਦੇੜ ਸਾਹਿਬ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਘੁਮਾਣ ਪਹੁੰਚਣ ’ਤੇ ਸ੍ਰੀ ਨਾਮਦੇਵ ਦਰਬਾਰ ਕਮੇਟੀ, ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਅਤੇ ਭੱੱਟੀਵਾਲ ਸਥਿਤ ਗੁਰਦੁਆਰਾ ਨਾਮੇਆਣਾ ਸਾਹਿਬ ਗੁਰਦੁਆਰਾ ਖੂਹ ਸਾਹਿਬ ਅਤੇ ਗੁਰਦੁਆਰਾ ਖੁੰਡੀ ਸਾਹਿਬ ਕਮੇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਪਹੁੰਚ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਯਾਤਰਾ ਦਾ ਸਵਾਗਤ ਕੀਤਾ। ਚੇਅਰਮੈਨ ਪੰਡਰੀ ਨਾਥ ਬੁਕਾਰੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਅਤੇ ਪੰਜਾਬ ਦੇ ਰਿਸ਼ਤਿਆਂ ਨੂੰ ਹੋਰ ਵੀ ਗੂੜਾ ਕਰਨ ਲਈ ਨਾਨਕ ਸਾਈ ਫਾਊਂਡੇਸ਼ਨ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯਾਤਰਾ ਪੰਜਾਬ ਪਹੁੰਚਣ ਤੋਂ ਬਾਅਦ ਬਠਿੰਡਾ ਵਿਖੇ ਤਲਵੰਡੀ ਸਾਬੋ ਦਰਸ਼ਨ ਕਰਨ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਜਿੱਥੇ ਸੰਗਤ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਘੁਮਾਣ ਭਗਤ ਨਾਮਦੇਵ ਜੀ ਦੀ ਕਰਮਭੂਮੀ ਵਿਖੇ ਪਹੁੰਚ ਕੇ ਦਰਸ਼ਨ ਕੀਤੇ ਹਨ। ਨਾਨਕ ਸਾਈ ਫਾਊਂਡੇਸ਼ਨ ਦਾ 11ਹਜਾਰ ਸੰਗਤ ਨੂੰ ਘੁਮਾਣ ਵਿਖੇ ਨਤਮਸਤਕ ਹੋਣ ਦਾ ਟੀਚਾ ਮਿਥਿਆ ਸੀ । ਇਸ 12ਵੀਂ ਯਾਤਰਾ ਦੌਰਾਨ 4000 ਦੇ ਕਰੀਬ ਸੰਗਤ ਵੱਲੋਂ ਹੁਣ ਤੱਕ ਦਰਸ਼ਨ ਕੀਤੇ ਜਾ ਚੁੱਕੇ ਹਨ । ਉਹਨਾਂ ਕਿਹਾ ਕਿ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੋਂ ਹੋ ਕੇ ਵਾਪਸ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਕਰਦੀ ਹੋਈ ਮਹਾਰਾਸ਼ਟਰ ਪੁੱਜੇਗੀ। ਯਾਤਰਾ ਦਾ ਸਵਾਗਤ ਕਰਨ ’ਤੇ ਉਨ੍ਹਾਂ ਨੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪਰਸਤ ਹਰਜਿੰਦਰ ਸਿੰਘ ਬਾਵਾ ,ਪ੍ਰਧਾਨ ਤਰਸੇਮ ਸਿੰਘ ਬਾਵਾ ,ਸਕੱਤਰ ਸੁਖਜਿੰਦਰ ਸਿੰਘ ਲਾਲੀ, ਮਨਜਿੰਦਰ ਸਿੰਘ ਬਿੱਟੂ, ਨਰਿੰਦਰ ਸਿੰਘ ਨਿੰਦੀ , ਮਾਸਟਰ ਗੁਰਮੁਖ ਸਿੰਘ , ਸੁਖਬੀਰ ਸਿੰਘ ਟਿੰਮੀ, ਸੁਖਜੀਤ ਸਿੰਘ ਨੋਨੂ , ਬਾਬਾ ਬੇਅੰਤ ਸਿੰਘ ਅਚਿੰਤ ਰਗਬੀਰ ਸਿੰਘ ਮੀਤ ਪ੍ਰਧਾਨ ਸੁਖਵੰਤ ਸਿੰਘ ਰਾਜੂ , ਸੰਤੋਖ ਸਿੰਘ ਸ਼ਾਹ ,ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਕਲਸੀ ਸਕੱਤਰ ਗੁਰਦੇਵ ਸਿੰਘ ਨੰਗਲ ਅਵਤਾਰ ਸਿੰਘ ਜੱਸਲ , ਅਜਮੇਰ ਸਿੰਘ , ਹਰਪਾਲ ਸਿੰਘ ਲਾਲੀ ਗੁਰਸ਼ਰਨ ਸਿੰਘ ਨੰਗਲ , ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮਲੋਵਾਲੀ, ਸਤਨਾਮ ਸਿੰਘ ਮੱਲੋਵਾਲੀ, ਕੈਪਟਨ ਸਿੰਘ ਮੀਕੇ, ਪਲਵਿੰਦਰ ਸਿੰਘ ਮੁਨੀਮ , ਗੁਰਮੁਖ ਸਿੰਘ ਖੱਖ , ਕਸ਼ਮੀਰ ਸਿੰਘ ਘੁਮਾਣ, ਗੁਰਦੁਆਰਾ ਚਰਨ ਕਮਲ ਸਾਹਿਬ ਦੇ ਪ੍ਰਧਾਨ ਮਾਸਟਰ ਸੁਰਿੰਦਰ ਸਿੰਘ ਬੇਦੀ ਜਨਰਲ ਸਕੱਤਰ ਅਮਰਜੀਤ ਸਿੰਘ ਪੁਰਬਾ, ਰਾਜਵਿੰਦਰ ਸਿੰਘ ਬਬਲੂ ਟੀਵੀਐਸ, ਬਲਰਾਮ ਸਿੰਘ ਸਾਬਕਾ ਸਰਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਚਾਰ ਰੋਜ਼ਾ ਸਪੋਰਟਸ ਮੀਟ ਦੌਰਾਨ ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਅਗਲੀ ਖ਼ਬਰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ’ਚ ਵਿੱਚ ਬਾਬਾ ਨਾਮਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤੀ ਸ਼ਮੂ...
Ad Position 24