22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਟਾਲਾ ਵਿਖੇ ਬਸਪਾ ਦੀ ਅਹਿਮ ਮੀਟਿੰਗ ਹੋਈ

ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਅੱਜ ਬਟਾਲਾ ਤੇ ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਤੋਂ ਬਸਪਾ ਦੇ ਮੁੱਖ ਅਹੁਦੇਦਾਰਾਂ ਦੀ ਬਟਾਲਾ ਵਿਖੇ ਅਹਿਮ ਮੀਟਿੰਗ ਸ: ਅਮਰੀਕ ਸਿੰਘ ਖਾਲਸਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਡਾ. ਅਸ਼ੋਕ ਕੁਮਾਰ ਇੰਚਾਰਜ ਵਿਧਾਨ ਸਭਾ ਬਟਾਲਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਚੌਧਰੀ ਗੁਰਨਾਮ ਸਿੰਘ ਮੁੱਖ ਜ਼ੋਨ ਇੰਚਾਰਜ ਹੁਸ਼ਿਆਰਪੁਰ-1 ਮੁੱਖ ਮਹਿਮਾਨ ਅਤੇ ਜੇ.

Ad Position 21
No active advertisement
ਅਜੀਤ ਡੈਸਕ 22-11-2026
ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਅੱਜ ਬਟਾਲਾ ਤੇ ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕਿਆਂ ਤੋਂ ਬਸਪਾ ਦੇ ਮੁੱਖ ਅਹੁਦੇਦਾਰਾਂ ਦੀ ਬਟਾਲਾ ਵਿਖੇ ਅਹਿਮ ਮੀਟਿੰਗ ਸ: ਅਮਰੀਕ ਸਿੰਘ ਖਾਲਸਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਡਾ. ਅਸ਼ੋਕ ਕੁਮਾਰ ਇੰਚਾਰਜ ਵਿਧਾਨ ਸਭਾ ਬਟਾਲਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਚੌਧਰੀ ਗੁਰਨਾਮ ਸਿੰਘ ਮੁੱਖ ਜ਼ੋਨ ਇੰਚਾਰਜ ਹੁਸ਼ਿਆਰਪੁਰ-1 ਮੁੱਖ ਮਹਿਮਾਨ ਅਤੇ ਜੇ.ਪੀ. ਭਗਤ ਜ਼ੋਨ ਇੰਚਾਰਜ ਹੁਸ਼ਿਆਰਪੁਰ-1 ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਅਸ਼ੋਕ ਕੁਮਾਰ, ਰਣਜੀਤ ਸਿੰਘ ਦਮੋਦਰ ਧਵਾਨ, ਹਰਵੰਸ ਸਿੰਘ ਇੰਚਾਰਜ ਅਤੇ ਸਮੁੱਚੀ ਟੀਮ ਵਲੋਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਚੌਧਰੀ ਗੁਰਨਾਮ ਸਿੰਘ ਨੇ ਬਸਪਾ ਪੰਜਾਬ ਦਾ ਸੁਨੇਹਾ ਵਰਕਰਾਂ ਅਤੇ ਸਮਰਥਕਾਂ ਨਾਲ ਸਾਂਝਾ ਕੀਤਾ। ਉਨ੍ਹਾਂ 26 ਨਵੰਬਰ ਨੂੰ ਫਿਲੌਰ ਵਿਖੇ ਆਕਾਸ਼ ਆਨੰਦ ਨੈਸ਼ਨਲ ਕੋਆਰਡੀਨੇਟਰ ਬਸਪਾ ਦੇ ਵਿਚਾਰ ਸੁਣਨ ਲਈ ਰੈਲੀ ਵਿਚ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਪਹੁੰਚਣ ਲਈ ਕਿਹਾ। ਇਸ ਮੌਕੇ ਸ: ਬਚਿੱਤਰ ਸਿੰਘ ਇੰਚਾਰਜ ਫਤਹਿਗੜ੍ਹ ਚੂੜੀਆਂ ਅਤੇ ਸ੍ਰੀ ਰਾਜੇਸ਼ ਹਾਂਡਾ ਨੂੰ ਸੈਕਟਰ ਇੰਚਾਰਜ ਬਟਾਲਾ ਚੁਣਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸ਼ੁਭ ਵੈੱਲਫੇਅਰ ਸੁਸਾਇਟੀ ਸ਼ਾਹਬਾਦ ਵਲੋਂ ਲੜਕੀ ਨੂੰ ਸ਼ਗਨ ਸਕੀਮ ਤਹਿਤ 11 ਹਜ਼ਾਰ ਰੁਪਏ ਰਾਸ਼ੀ ਭੇਟ ਅਗਲੀ ਖ਼ਬਰ ਮਹਾਤਮਾ ਹੰਸਰਾਜ ਜੀ ਦੀ ਬਰਸੀ ਮਨਾਈ
Ad Position 24