ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਤੇ ਆਲ ਇੰਡੀਆ ਕਿਸਾਨ ਮਹਾਂ ਸਭਾ ਵਲੋਂ ਪਿੰਡ ਰਾਮਦੀਵਾਲੀ ਵਿਖੇ ਅਹਿਮ ਮੀਟਿੰਗ
ਡੇਰਾ ਬਾਬਾ ਨਾਨਕ, 21 ਨਵੰਬਰ (ਹੀਰਾ ਸਿੰਘ ਮਾਂਗਟ) - ਅੱਜ ਸੀ. ਪੀ.
ਡੇਰਾ ਬਾਬਾ ਨਾਨਕ, 21 ਨਵੰਬਰ (ਹੀਰਾ ਸਿੰਘ ਮਾਂਗਟ) - ਅੱਜ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਅਤੇ ਆਲ ਇੰਡੀਆ ਕਿਸਾਨ ਮਹਾ ਸਭਾ ਵਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਰਾਮਦੀਵਾਲੀ ਵਿਖੇ ਮੀਟਿੰਗ ਕਰਕੇ 22 ਨਵੰਬਰ ਨੂੰ ਖੰਨਾ ਚੰਮਾਰਾ ਵਿਖੇ ਸ਼ਹੀਦੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ। ਕਾਨਫਰੰਸ ’ਚ ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮੰਨਣ ਦੀ ਅਪੀਲ ਕੀਤੀ ਜਾਵੇਗੀ। ਮੀਟਿੰਗ ਵਿੱਚ ਕੁਲਵੰਤ ਸਿੰਘ ਰਾਮਦੀਵਾਲੀ, ਪਰੇਮ ਮਸੀਹ ਸੋਨਾ, ਗੁਰਿੰਦਰ ਸਿੰਘ ਖੱਦਰ, ਐਡਵੋਕੇਟ ਕਰਮਜੀਤ ਸਿੰਘ, ਜਰਨੈਲ ਸਿੰਘ ਸਪਰਾਏ ਕੋਠੀ, ਮਾਸਟਰ ਸੁੱਚਾ ਸਿੰਘ, ਬੀਰ ਸਿੰਘ ਸ਼ਹਿਜ਼ਾਦਾ, ਬਲਜੀਤ ਸਿੰਘ, ਪ੍ਰਗਟ ਸਿੰਘ, ਪਰਮਜੀਤ ਸਿੰਘ ਰੜੇਵਾਲੀ ਤੇ ਹਰਦੇਵ ਸਿੰਘ ਘਣੀਆ ਆਦਿ ਹਾਜ਼ਰ ਸਨ।