21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਗੈਰ-ਕਾਨੂੰਨੀ ਮਾਈਨਿੰਗ ਦੇ ਖੁਲਾਸੇ ਨੇ ‘ਆਪ’ ਦੇ ਸੂਬਾ ਪੱਧਰੀ ਲੁੱਟ ਨੈੱਟਵਰਕ ਦਾ ਪਰਦਾਫਾਸ਼ ਕੀਤਾ-ਅਸ਼ਵਨੀ ਸ਼ਰਮਾ

ਪਠਾਨਕੋਟ, 21 ਨਵੰਬਰ (ਸੰਧੂ)-ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਅਸ਼ਵਨੀ ਸ਼ਰਮਾ । 22-11-2026
ਪਠਾਨਕੋਟ, 21 ਨਵੰਬਰ (ਸੰਧੂ)-ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਭੇਜੇ ਗਏ 31 ਪੰਨਿਆਂ ਦੇ ਡੋਜ਼ੀਅਰ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਰਾਵੀ ਦਰਿਆ ਵਿਚ 367.5 ਕਰੋੜ ਦੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ । ਪ੍ਰੈਸ ਬਿਆਨ ਮੁਤਾਬਿਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸੰਗਠਿਤ ਮਾਈਨਿੰਗ ਰੈਕੇਟ ਸਿਰਫ਼ ਪਠਾਨਕੋਟ ਤੱਕ ਸੀਮਤ ਨਹੀਂ ਹੈ, ਸਗੋਂ ਪੂਰੇ ਪੰਜਾਬ ਵਿਚ ਫੈਲਿਆ ਹੋਇਆ ਹੈ । ਉਨ੍ਹਾਂ ‘ਆਪ’ ’ਤੇ ਦਰਿਆਵਾਂ ਦੀ ਲੁੱਟ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਦਾ ਦੋਸ਼ ਲਾਇਆ । ਉਨ੍ਹਾਂ ਚਿਤਾਵਨੀ ਦਿੱਤੀ ਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਬੇਰੋਕ ਖੁਦਾਈ ਕੌਮੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ । ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦ ਸਾਰੇ ਅਧਿਕਾਰੀਆਂ ਅਤੇ ਕਰੈਸ਼ਰ ਮਾਲਕਾਂ ਵਿਰੁੱਧ ਪੀ.ਐਮ.ਐਲ.ਏ. ਦੀ ਧਾਰਾ 66 (2) ਤਹਿਤ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸੂਬਾ ਪੱਧਰੀ ਸਿੰਡੀਕੇਟ ਨੂੰ ਪਿੱਛੇ ਤੋਂ ਚਲਾਉਣ ਵਾਲੇ ਸਿਆਸੀ ਆਕਾਵਾਂ ਦਾ ਪਰਦਾਫਾਸ਼ ਕਰਨ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਈ.ਆਈ.ਟੀ. ਰੋਪੜ ਦੇ ਡਰੋਨ ਅਤੇ ਬੈਥੀਮੈਟ੍ਰਿਕ ਸਰਵੇਖਣਾਂ ਅਤੇ ਐਕਸਕੈਵੇਟਰਾਂ ਦੇ ਜੀ.ਪੀ.ਐਸ. ਰਿਕਾਰਡਾਂ ਨਾਲ ਪੁਸ਼ਟੀ ਕੀਤੇ ਗਏ ਈ.ਡੀ. ਦੇ ਖੁਲਾਸਿਆਂ ਨੇ ‘ਆਪ’ ਦੇ ਇਮਾਨਦਾਰ ਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ । ਉਨ੍ਹਾਂ ਦੱਸਿਆ ਕਿ 367.5 ਕਰੋੜ ਦਾ ਇਹ ਅੰਦਾਜ਼ਾ ਸਿਰਫ਼ ਸੱਤ ਪਛਾਣੀਆਂ ਗਈਆਂ ਥਾਵਾਂ ’ਤੇ ਹੀ ਕੀਤੀ ਗਈ ਮਾਈਨਿੰਗ ਨਾਲ ਸਬੰਧਿਤ ਹੈ, ਜਿੱਥੇ 27 ਖੱਡਿਆਂ ਵਿਚੋਂ 47.30 ਲੱਖ ਘਣ ਮੀਟਰ ਮਿੱਟੀ ਅਤੇ ਹੋਰ ਸਮੱਗਰੀ ਕੱਢੀ ਗਈ । ਇਸ ਵਿਚ ਗੁਗਰਾਂ ਪਿੰਡ ਨੇੜੇ ਵੱਡੇ ਪੱਧਰ ’ਤੇ ਕੀਤੀ ਗਈ ਖੁਦਾਈ ਵੀ ਸ਼ਾਮਿਲ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਪਠਾਨਕੋਟ ਵਿਚ ਗੈਰ-ਕਾਨੂੰਨੀ ਮਾਈਨਿੰਗ ਦਾ ਅਸਲ ਪੈਮਾਨਾ ਇਸ ਤੋਂ ਕਿਤੇ ਵੱਡਾ ਹੈ । ਸ਼ਰਮਾ ਨੇ ਦੱਸਿਆ ਕਿ ਇਹ ਜਾਂਚ 2023 ਵਿਚ ਭੱਟੀਆਂ ਅਤੇ ਗੋਲ ਪਿੰਡਾਂ ਵਿਚ 92 ਏਕੜ ਸ਼ਾਮਲਾਤ ਜ਼ਮੀਨ ਦੀ ਧੋਖਾਧੜੀ ਨਾਲ ਕੀਤੀ ਗਈ ਤਬਦੀਲੀ ਦੇ ਮਾਮਲੇ ਵਿਚ ਦਰਜ ਵਿਜੀਲੈਂਸ ਕੇਸ ਨਾਲ ਜੁੜੀ ਹੋਈ ਹੈ, ਜਿਸ ਵਿਚ ਗ੍ਰਿਫ਼ਤਾਰ ਸਾਬਕਾ ਡੀ.ਡੀ.ਪੀ.ਓ./ਏ.ਡੀ.ਸੀ. ਕੁਲਦੀਪ ਸਿੰਘ ਦੀ ਭੂਮਿਕਾ ਸਾਹਮਣੇ ਆਈ ਸੀ । ਉਨ੍ਹਾਂ ਕਿਹਾ ਕਿ ਈ.ਡੀ. ਵਲੋਂ ਬਰਾਮਦ ਕੀਤੀਆਂ ਵਟਸਐਪ ਚੈਟਾਂ ਵਿਚ ਸਬ-ਡਵੀਜ਼ਨਲ ਮਾਈਨਿੰਗ ਅਫ਼ਸਰ ਪੰਕਜ ਬਾਲੀ, ਜੇ.ਈ. ਸੁਨੀਲ ਕੁਮਾਰ, ਗਗਨ ਨਾਮਕ ਵਿਅਕਤੀ ਅਤੇ ਐਸ.ਐਚ.ਓ. ਸ਼ੌਹਰਤ ਮਾਨ ਵਿਚਕਾਰ ਨਿਯਮਿਤ ਲੈਣ-ਦੇਣ ਅਤੇ ਰਿਸ਼ਵਤਖੋਰੀ ਦੇ ਖੁਲਾਸੇ ਹੋਏ ਹਨ ।
Ad Position 22
No active advertisement
ਪਿਛਲੀ ਖ਼ਬਰ ਆਰੀਆ ਬੁਆਏਜ਼ ਸਕੂਲ ਵਿਚ ਮਨਾਇਆ ਗਿਆ ਅੰਤਰਰਾਸ਼ਟਰੀ ਬਾਲ ਦਿਵਸ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
Ad Position 24