ਚਾਵਾ ਮੰਡੀ ’ਚ ਪਨਗਰੇਨ ਵਲੋਂ ਖਰੀਦ ਕੀਤੇ ਸਰਕਾਰੀ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ
ਗੁਰਦਾਸਪੁਰ, 23 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਦਾਣਾ ਮੰਡੀ ਚਾਵਾ ਵਿਖੇ ਪਨਗਰੇਨ ਵਿਭਾਗ ਵਲੋਂ ਖਰੀਦ ਕੀਤੀ ਝੋਨੇ ਦੀ ਚੁਕਾਈ ਪਿਛਲੇ ਇਕ ਮਹੀਨੇ ਤੋਂ ਨਹੀਂ ਹੋ ਰਹੀ ਜਿਸ ਕਰਕੇ ਆੜ੍ਹਤੀ ਮਹਿਕਮੇ ਤੋਂ ਕਾਫੀ ਦੁਖੀ ਹਨ। ਇਸ ਸਬੰਧੀ ਆੜ੍ਹਤੀ ਚਾਵਾ ਮੰਡੀ ਨੇ ਦੱਸਿਆ ਕਿ ਝੋਨੇ ਦੀ ਖਰੀਦ ਹੋਏ ਨੂੰ ਲਗਪਗ ਇਕ ਮਹੀਨਾ ਹੋ ਗਿਆ ਹੈ ਤੇ ਮਹਿਕਮੇ ਨੇ ਜਿਹੜੇ ਸ਼ੈਲਰ ਅਲਾਟ ਕੀਤੇ ਹਨ, ਉਹ ਝੋਨਾ ਲੈਣ ਤੋਂ ਆਨਾਕਾਨੀ ਕਰ ਰਹੇ ਹਨ, ਉਹ ਚੁਕਾਈ ਵੀ ਨਹੀਂ ਕਰ ਰਹੇ।
ਗੁਰਦਾਸਪੁਰ, 23 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੀ ਦਾਣਾ ਮੰਡੀ ਚਾਵਾ ਵਿਖੇ ਪਨਗਰੇਨ ਵਿਭਾਗ ਵਲੋਂ ਖਰੀਦ ਕੀਤੀ ਝੋਨੇ ਦੀ ਚੁਕਾਈ ਪਿਛਲੇ ਇਕ ਮਹੀਨੇ ਤੋਂ ਨਹੀਂ ਹੋ ਰਹੀ ਜਿਸ ਕਰਕੇ ਆੜ੍ਹਤੀ ਮਹਿਕਮੇ ਤੋਂ ਕਾਫੀ ਦੁਖੀ ਹਨ। ਇਸ ਸਬੰਧੀ ਆੜ੍ਹਤੀ ਚਾਵਾ ਮੰਡੀ ਨੇ ਦੱਸਿਆ ਕਿ ਝੋਨੇ ਦੀ ਖਰੀਦ ਹੋਏ ਨੂੰ ਲਗਪਗ ਇਕ ਮਹੀਨਾ ਹੋ ਗਿਆ ਹੈ ਤੇ ਮਹਿਕਮੇ ਨੇ ਜਿਹੜੇ ਸ਼ੈਲਰ ਅਲਾਟ ਕੀਤੇ ਹਨ, ਉਹ ਝੋਨਾ ਲੈਣ ਤੋਂ ਆਨਾਕਾਨੀ ਕਰ ਰਹੇ ਹਨ, ਉਹ ਚੁਕਾਈ ਵੀ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਮੰਡੀ ਚਾਵਾ ਵਿਚ 6 ਹਜ਼ਾਰ ਬੋਰੀ ਝੋਨੇ ਦੀ ਪਈ ਹੈ ਤੇ ਲੇਬਰ ਤੇ ਆੜਤੀ ਦਿਨ ਰਾਤ ਮੰਡੀ ਵਿਚ ਬੈਠੇ ਹਨ ਜਿਸ ਨਾਲ ਉਹ ਕਾਫੀ ਦੁਖੀ ਹਨ। ਉਨ੍ਹਾਂ ਦੱਸਿਆ ਕਿ ਬੋਰੀਆਂ ਵਿਚ ਪਿਆ ਝੋਨਾ ਖਰਾਬ ਹੋ ਰਿਹਾ ਹੈ ਤੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਵੀ ਕਰ ਚੁੱਕੇ ਹਨ। ਹੁਣ ਮੰਡੀ ਵਿਚ ਪਏ ਝੋਨੇ ’ਤੇ ਸ਼ੈਲਰ ਮਾਲਕ ਕਾਫੀ ਕੱਟ ਲਗਾ ਰਹੇ ਹਨ ਤੇ ਇਸ ਨਾਲ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਮਹਿਕਮੇ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਹਨ ਕਿ ਮੰਡੀ ’ਚ ਪਏ ਝੋਨੇ ਦੀ ਲਿਫਟਿੰਗ ਕਰਵਾਈ ਜਾਵੇ ਪਰ ਵਿਭਾਗੀ ਅਧਿਕਾਰੀ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜ਼ਿਲ੍ਹ ਖੁਰਾਕ ਸਪਲਾਈ ਕੰਟਰੋਲਰ ਗੁਰਦਾਸਪੁਰ ਨੂੰ ਸਖਤ ਹਦਾਇਤਾਂ ਕਰਕੇ ਮੰਡੀ ’ਚ ਪਏ ਝੋਨੇ ਦੀ ਚੁਕਾਈ ਕਰਵਾਈ ਜਾਵੇ, ਜਿਸ ਨਾਲ ਲੇਬਰ ਤੇ ਆੜ੍ਹਤੀ ਪ੍ਰੇਸ਼ਾਨੀ ਵਿਚੋਂ ਬਾਹਰ ਨਿਕਲ ਸਕਣ।