ਗੁਰਦਾਸਪੁਰ ਦੇ ਬਜ਼ੁਰਗ ਖਿਡਾਰੀਆਂ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ
ਗੁਰਦਾਸਪੁਰ, 23 ਨਵੰਬਰ (ਪੰਕਜ ਸ਼ਰਮਾ)- ਗੁਰਦਾਸਪੁਰ ਜ਼ਿਲ੍ਹੇ ਦੇ ਬਜ਼ੁਰਗ ਖਿਡਾਰੀਆਂ ਨੇ ਅਥਲੈਟਿਕਸ ਵਿਚ ਮੱਲ੍ਹਾਂ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ 20-21 ਨਵੰਬਰ ਨੂੰ ਫਤਿਹਗੜ੍ਹ ਸਾਹਿਬ ਅਤੇ 21-22 ਨੂੰ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈ ਬਜ਼ੁਰਗ ਅਥਲੈਟਿਕਸ ਮੀਟ ਵਿਚ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ ਹਨ।
ਗੁਰਦਾਸਪੁਰ, 23 ਨਵੰਬਰ (ਪੰਕਜ ਸ਼ਰਮਾ)- ਗੁਰਦਾਸਪੁਰ ਜ਼ਿਲ੍ਹੇ ਦੇ ਬਜ਼ੁਰਗ ਖਿਡਾਰੀਆਂ ਨੇ ਅਥਲੈਟਿਕਸ ਵਿਚ ਮੱਲ੍ਹਾਂ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਮਾਸਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ 20-21 ਨਵੰਬਰ ਨੂੰ ਫਤਿਹਗੜ੍ਹ ਸਾਹਿਬ ਅਤੇ 21-22 ਨੂੰ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਈ ਬਜ਼ੁਰਗ ਅਥਲੈਟਿਕਸ ਮੀਟ ਵਿਚ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ ਹਨ। ਫਤਿਹਗੜ੍ਹ ਵਿਖੇ ਹੋਈ ਮੀਟ ਵਿਚ ਮਾਸਟਰ ਗੁਰਦਿਆਲ ਸਿੰਘ ਨੇ ਲੌਂਗ ਜੰਪ ਤੇ ਹਾਈ ਜੰਪ ਦੇ 85 ਤੋਂ ਵੱਧ ਉਮਰ ਵਰਗ ਵਿਚ 2 ਸੋਨ ਤਗਮੇ, ਸੂਬੇਦਾਰ ਭਾਗ ਸਿੰਘ ਨੇ 55 ਤੋਂ ਵੱਧ ਉਮਰ ਵਰਗ ਦੇ 1500 ਮੀਟਰ ਦੌੜ ਵਿਚੋਂ ਗੋਲਡ ਤੇ 800 ਮੀਟਰ ਵਿਚੋਂ ਚਾਂਦੀ ਦਾ ਤਗਮਾ ਅਤੇ ਸੂਬੇਦਾਰ ਬਲਜਿੰਦਰ ਸਿੰਘ ਨੇ 60 ਸਾਲ ਤੋਂ ਵੱਧ ਉਮਰ ਵਰਗ ਦੇ ਲੰਮੀ ਛਾਲ ਤੇ ਹਾਈ ਜੰਪ ਵਿਚੋਂ 2 ਚਾਂਦੀ ਦੇ ਤਗਮੇ ਹਾਸਲ ਕੀਤੇ ਹਨ। ਇਸੇ ਤਰ੍ਹਾਂ ਮਸਤੂਆਣਾ ਸਾਹਿਬ ਵਿਖੇ ਹੋਈ ਮੀਟ ਵਿਚ ਮਾਸਟਰ ਗੁਰਦਿਆਲ ਸਿੰਘ ਨੇ ਲੌਂਗ ਜੰਪ, ਟਰਿਪਲ ਜੰਪ ਤੇ ਹਾਈ ਜੰਪ ਵਿਚੋਂ 3 ਸੋਨੇ, ਸੂਬੇਦਾਰ ਭਾਗ ਸਿੰਘ ਨੇ 55 ਸਾਲ ਤੋਂ ਵੱਧ ਉਮਰ ਵਰਗ ਦੇ 5 ਕਿਲੋਮੀਟਰ ਦੌੜ ਵਿਚੋਂ ਚਾਂਦੀ ਤੇ 800 ਮੀਟਰ ਵਿਚੋਂ ਕਾਂਸੀ ਦਾ ਤਗਮਾ, ਬਲਜਿੰਦਰ ਸਿੰਘ ਨੇ 60 ਸਾਲ ਤੋਂ ਵੱਧ ਉਮਰ ਵਰਗ ਦੇ ਲੌਂਗ ਜੰਪ ਤੇ ਹਾਈ ਜੰਪ ਵਿਚੋਂ 2 ਚਾਂਦੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।