ਗੋਪਾਲ ਧਾਮ ਗਊਸ਼ਾਲਾ ਪਹੁੰਚੀ ਸੰਕਲਪ ਸੇਵਾ ਸੰਸਥਾ ਦੀ ਟੀਮ, ਗਊ ਸੇਵਾ ਲਈ ਦਿੱਤਾ ਸਹਿਯੋਗ
ਪਠਾਨਕੋਟ, 23 ਨਵੰਬਰ (ਸੁਮਿਤ)-ਦੇਵ ਉਠਨੀ ਇਕਾਦਸ਼ੀ ਦੇ ਪਾਵਨ ਮੌਕੇ ਸੰਕਲਪ ਸੇਵਾ ਸੰਸਥਾ ਦੀ ਟੀਮ ਗੋਪਾਲਧਾਮ ਗਊਸ਼ਾਲਾ ਵਿਖੇ ਪਹੁੰਚੀ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਅਤੇ ਪ੍ਰਧਾਨ ਚਿੱਤਰਾ ਪੁਰੀ ਸਮੇਤ ਹੋਰ ਮੈਂਬਰਾਂ ਨੇ ਗਊਸ਼ਾਲਾ ਵਿਚ ਗਊ ਸੇਵਾ ਕਰਦਿਆਂ ਯੋਗਦਾਨ ਪਾਇਆ ਅਤੇ ਗਊਸ਼ਾਲਾ ਦੇ ਕਾਰਜਾਂ ਵਿਚ ਸਹਿਯੋਗ ਦਿੱਤਾ।
ਪਠਾਨਕੋਟ, 23 ਨਵੰਬਰ (ਸੁਮਿਤ)-ਦੇਵ ਉਠਨੀ ਇਕਾਦਸ਼ੀ ਦੇ ਪਾਵਨ ਮੌਕੇ ਸੰਕਲਪ ਸੇਵਾ ਸੰਸਥਾ ਦੀ ਟੀਮ ਗੋਪਾਲਧਾਮ ਗਊਸ਼ਾਲਾ ਵਿਖੇ ਪਹੁੰਚੀ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਅਤੇ ਪ੍ਰਧਾਨ ਚਿੱਤਰਾ ਪੁਰੀ ਸਮੇਤ ਹੋਰ ਮੈਂਬਰਾਂ ਨੇ ਗਊਸ਼ਾਲਾ ਵਿਚ ਗਊ ਸੇਵਾ ਕਰਦਿਆਂ ਯੋਗਦਾਨ ਪਾਇਆ ਅਤੇ ਗਊਸ਼ਾਲਾ ਦੇ ਕਾਰਜਾਂ ਵਿਚ ਸਹਿਯੋਗ ਦਿੱਤਾ। ਇਸ ਮੌਕੇ ਗੋਪਾਲ ਧਾਮ ਗਊਸ਼ਾਲਾ ਦੇ ਪ੍ਰਧਾਨ ਵਿਜੇ ਪਾਸੀ ਨੇ ਸੰਸਥਾ ਦੀ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਦਾ ਸੰਕਲਪ ਲਿਆ।