ਜਲਾਲਾਬਾਦ, 6 ਜਨਵਰੀ (ਕਰਨ ਚੁਚਰਾ)-ਜਲਾਲਾਬਾਦ ਦੇ ਤਹਿਸੀਲ ਅਹਾਤੇ ਵਿਚ ਪੁਲਿਸ ਵਲੋਂ ਡੀ. ਐੱਸ. ਪੀ. ਦੀ ਅਗਵਾਈ ਹੇਠ ਜਾਂਚ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਡੀ. ਐੱਸ. ਪੀ. ਗੁਰਸੇਵਕ ਸਿੰਘ, ਡੀ. ਐੱਸ. ਪੀ. ਅਵਿਨਾਸ਼ ਚੰਦਰ ਵਲੋਂ ਕੀਤੀ ਗਈ | ਇਸ ਤੋਂ ਇਲਾਵਾ ਐੱਸ. ਐੱਚ. ਓ. ਅੰਗਰੇਜ਼ ਸਿੰਘ, ਐੱਸ. ਐੱਚ. ਓਜ਼. ਪਰਮਜੀਤ ਸਿੰਘ ਵੈਰੋ ਕੇ, ਐੱਸ. ਐੱਚ. ਓ. ਸ਼ਿਮਲਾ ਰਾਣੀ, ਐੱਸ. ਐੱਚ. ਓ. ਯੁਗਰਾਜ ਸਿੰਘ ਆਦਿ ਹਾਜ਼ਰ ਸਨ | ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਗੁਰਸੇਵਕ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਰੁਟੀਨ ਚੈਕਿੰਗ ਕੀਤੀ ਗਈ ਹੈ | ਜਿਸ ਦੇ ਤਹਿਤ ਕਚਹਿਰੀ ਅਹਾਤੇ 'ਚ ਬਿਨਾਂ ਨੰਬਰੀ ਵਾਹਨਾਂ ਦੀ ਪਛਾਣ ਕੀਤੀ ਗਈ ਹੈ ਤਾਂ ਜੋ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਬਿਨਾਂ ਨੰਬਰੀ ਵਾਹਨਾਂ 'ਤੇ ਨਕੇਲ ਕੱਸਣ ਲਈ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਤਹਿਸੀਲ ਅਹਾਤੇ 'ਚ ਚੈਕਿੰਗ ਕੀਤੀ ਹੈ | ਰੁਟੀਨ 'ਚ ਸ਼ਹਿਰ ਅੰਦਰ ਵੀ ਇਹ ਅਭਿਆਨ ਜਾਰੀ ਰਹੇਗਾ | ਲੋਕਾਂ ਨੂੰ ਸਹੂਲਤਾਂ ਦੇਣ ਲਈ ਪੀ. ਸੀ. ਆਰ. ਟੀਮਾਂ ਫ਼ੀਲਡ ਵਿਚ ਕੰਮ ਕਰ ਰਹੀਆਂ ਹਨ |