15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਦੂਰ-ਦੁਰਾਡੇ ਸੇਵਾਵਾਂ ਨਿਭਾ ਰਹੀਆਂ ਪੰਜਾਬ ਦੀਆਂ ਧੀਆਂ ਨੂੰ ਭਗਵੰਤ ਮਾਨ ਸਰਕਾਰ ਤੋਂ ਵੱਡੀਆਂ ਆਸਾਂ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਬੱਲੂਆਣਾ, 27 ਜਨਵਰੀ (ਜਸਮੇਲ ਸਿੰਘ ਢਿੱਲੋਂ)-ਜ਼ਿਆਦਾਤਰ ਅਧਿਆਪਕ ਅਤੇ ਦੂਜੀਆਂ ਨੌਕਰੀਆਂ 'ਚ ਸੇਵਾਵਾਂ ਨਿਭਾ ਰਹੀਆਂ ਪੰਜਾਬ ਦੀਆਂ ਉਨ੍ਹਾਂ ਧੀਆਂ ਨੂੰ ਭਗਵੰਤ ਮਾਨ ਸਰਕਾਰ ਤੋਂ ਵੱਡੀਆਂ ਆਸਾਂ ਹਨ ਜਿਹੜੀਆਂ 300 ਕਿੱਲੋਮੀਟਰ ਤੋਂ ਵੀ ਵੱਧ ਦੂਰ ਆਪਣੇ ਘਰ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ | ਇਕ ਅਧਿਆਪਕ ਨੇ ਆਪਣਾ ਨਾਂਅ ਗੁਪਤ ਰੱਖਣ ਦੇ ਆਧਾਰ 'ਤੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਖ਼ੁਦ ਕਹਿੰਦੇ ਸਨ ਕਿ ਸਰਕਾਰਾਂ ਜਾਣਬੁੱਝ ਕੇ ਅਧਿਆਪਕਾਂ ਦੀਆਂ ਨਿਯੁਕਤੀਆਂ ਦੂਰ ਦੁਰਾਡੇ ਕਰਦੀਆਂ ਹਨ ਅਤੇ ਫਿਰ ਚੋਖੇ ਪੈਸੇ ਬਟੋਰ ਕੇ ਬਦਲੀਆਂ ਕਰਦੀਆਂ ਹਨ | ਉਕਤ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਇਹ ਤਾਂ ਮੰਨਦੇ ਹਾਂ ਕਿ ਭਗਵੰਤ ਮਾਨ ਸਰਕਾਰ ਵਿਚ ਸਭ ਕੁੱਝ ਪਾਰਦਰਸ਼ੀ ਢੰਗ ਨਾਲ ਹੋ ਰਿਹਾ ਹੈ ਪਰ ਬਦਲੀਆਂ ਵੀ ਆਨਲਾਈਨ ਬਿਨਾਂ ਰਿਸ਼ਵਤ ਲਏ ਨਿਰਪੱਖਤਾ ਦੇ ਆਧਾਰ 'ਤੇ ਹੋ ਰਹੀਆਂ ਹਨ | ਪਰ ਜੋ ਲੜਕੀਆਂ ਤਿੰਨ ਸਾਲ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵੀ ਆਪਣੇ ਮਾਪਿਆਂ ਤੋਂ ਦੂਰ ਦੁਰਾਡੇ ਸੇਵਾਵਾਂ ਨਿਭਾ ਰਹੀਆਂ ਹਨ ਉਨ੍ਹਾਂ ਦਾ ਕੀ ਕਸੂਰ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀਆਂ ਉਨ੍ਹਾਂ ਧੀਆਂ ਨੂੰ ਭਗਵੰਤ ਮਾਨ ਸਰਕਾਰ ਤੋਂ ਵੱਡੀਆਂ ਆਸਾਂ ਹਨ ਜੋ ਅਜੇ ਵੀ ਆਪਣੇ ਘਰ ਤੋਂ 300-300 ਕਿੱਲੋਮੀਟਰ ਦੂਰ ਰਹਿਣ ਲਈ ਮਜਬੂਰ ਹਨ | ਲੜਕੀਆਂ ਦੇ ਮਾਪਿਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦੂਰ ਦੁਰਾਡੇ ਸੇਵਾਵਾਂ ਨਿਭਾ ਰਹੀਆਂ ਲੜਕੀਆਂ ਦੀਆਂ ਬਦਲੀਆਂ ਘਰ ਤੋਂ 50 ਕਿੱਲੋਮੀਟਰ ਦੇ ਦਾਇਰੇ ਵਿਚ ਕੀਤੀਆਂ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਦੀਆ ਉਨ੍ਹਾਂ ਧੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ 'ਤੇ ਪੂਰਨ ਭਰੋਸਾ ਵੀ ਹੈ ਕਿ ਉਹ ਅਜਿਹਾ ਕਰਨ ਵਿਚ ਬਹੁਤੀ ਦੇਰ ਨਹੀਂ ਕਰਨਗੇ | ਕੁੱਝ ਲੜਕੀਆਂ ਦੇ ਮਾਪਿਆਂ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਲੱਖਾਂ ਰੁਪਏ ਖ਼ਰਚ ਕੇ ਬੀ.ਐਡ.ਅਤੇ ਈ.ਟੀ.ਟੀ.ਵਰਗੀਆਂ ਡਿਗਰੀਆਂ ਕਰਵਾ ਕੇ ਧੀਆਂ ਨੂੰ ਮਸਾਂ ਨੌਕਰੀ ਯੋਗ ਕੀਤਾ ਹੈ | ਹੁਣ ਧੀਆਂ ਨੂੰ ਹਰ ਹਫ਼ਤੇ ਦੂਰ ਦੁਰਾਡੇ ਛੱਡਣ 'ਤੇ ਲਿਆਉਣ 'ਚ ਉਨ੍ਹਾਂ ਦੀ ਅੱਧੀ ਤਨਖ਼ਾਹ ਕਿਰਾਏ ਪਾੜੇ ਵਿਚ ਲੱਗ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ 'ਮਿਸ਼ਨ 2027' ਹਰ ਹਲਕੇ ਤੇ ਸਰਕਾਰੀ ਸਮਾਗਮ 'ਚ ਪੁੱਜਣ ਦਾ ਐਲਾਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਵਲੋਂ ਮਨਾਇਆ ਰਾਸ਼ਟਰੀ ਵੋਟਰ ਦਿਵਸ
Ad Position 24