30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਬ -ਤਹਿਸੀਲ ਦੀ ਇਮਾਰਤ ਦੇ ਨਵੀਨੀਕਰਨ ਦਾ ਵਿਧਾਇਕ ਗੋਲਡੀ ਨੇ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 29-01-2026
ਮੰਡੀ ਅਰਨੀਵਾਲਾ , 28 ਜਨਵਰੀ (ਨਿਸ਼ਾਨ ਸਿੰਘ ਮੋਹਲ਼ਾ)-ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਪਰਾਲੇ ਅਤੇ ਮਾਲ ਅਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆ ਦੀ ਅਗਵਾਈ ਹੇਠ ਸਵਾ 2 ਕਰੋੜ ਦੀ ਲਾਗਤ ਨਾਲ ਅਰਨੀਵਾਲਾ ਸਬ ਤਹਿਸੀਲ ਦੀ ਇਮਾਰਤ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਇਸ ਇਮਾਰਤ 'ਚ ਮਾਲ ਵਿਭਾਗ ਨਾਲ ਸੰਬੰਧਿਤ ਸਾਰੀਆਂ ਸਹੂਲਤਾਂ ਇਲਾਕਾ ਵਾਸੀਆਂ ਨੂੰ ਇਕ ਥਾਂ ਹੇਠ ਮੁਹੱਈਆ ਕਰਵਾ ਕੇ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਬ ਤਹਿਸੀਲ ਦੀ ਨਵੀਂ ਇਮਾਰਤ 6 ਮਹੀਨਿਆਂ 'ਚ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਰਨੀਵਾਲਾ ਬਲਾਕ ਵਿਚ 28 ਲਿੰਕ ਸੜਕਾਂ ਦੀ ਰਿਪੇਅਰ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਬਲਾਕ ਅਰਨੀਵਾਲਾ ਦੇ ਕਿਸਾਨਾਂ ਦੇ ਪੱਕੇ ਖਾਲ਼ਾਂ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ | ਜਿਨ੍ਹਾਂ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਅਤੇ ਜਿਸ ਵਿਚ ਪਰਿਵਾਰਾਂ ਦੀ ਆਮਦਨ ਅਤੇ ਉਮਰ ਦੇ ਝੰਜਟ ਨੂੰ ਖ਼ਤਮ ਕੀਤਾ ਹੈ | ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਅਰਨੀਵਾਲਾ ਨਗਰ ਪੰਚਾਇਤ ਵਿਚ ਸੀਵਰੇਜ ਦਾ ਕੰਮ ਵੀ 90 ਫ਼ੀਸਦੀ ਮੁਕੰਮਲ ਕਰ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਨੀਰਜ ਸ਼ਰਮਾ, ਬਾਬਾ ਸੋਹਣ ਸਿੰਘ ਖ਼ੁਸ਼ਦਿਲ ,ਬਲਾਕ ਪ੍ਰਧਾਨ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ, ਨਰਿੰਦਰਪਾਲ ਸਿੰਘ ਵੈਰੜ ਸਾਬਕਾ ਸਰਪੰਚ, ਪਰਗਟ ਸਿੰਘ ਛੀਨਾ ਸਰਪੰਚ ਕੰਧਵਾਲਾ, ਸੁਖਪਾਲ ਸਿੰਘ ਸਰਪੰਚ, ਪੂਰਨ ਸਿੰਘ ਸਰਪੰਚ, ਬਲਵਿੰਦਰ ਸਿੰਘ ਈ ਉ ਨਗਰ ਪੰਚਾਇਤ ਅਰਨੀਵਾਲਾ, ਸਿਕੰਦਰ ਬਤਰਾ ਪ੍ਰਧਾਨ ਨਗਰ ਪੰਚਾਇਤ, ਅਜੇ ਕੁੱਕੜ, ਭਜਨ ਲਾਲ ਕੰਬੋਜ, ਨੈਬ ਸਿੰਘ ਢਿੱਲੋਂ, ਹਰਮੀਤ ਸਿੰਘ ਸਰਾਂ, ਯਾਦਵਿੰਦਰ ਸਿੰਘ ਢਿੱਲੋਂ, ਨਿਰਵੈਰ ਸਿੰਘ ਭੁੱਲਰ, ਰੰਮਾ ਗਿੱਲ ਸਰਪੰਚ, ਬਘੇਲ ਸਿੰਘ ਸਰਪੰਚ, ਗੁਰਪਿੰਦਰ ਸਿੰਘ ਨੰਬਰਦਾਰ, ਪਰਮਾਨੰਦ ਸਰਪੰਚ, ਜਸਪਾਲ ਸਿੰਘ ਪਾਕਾ, ਰਣਵੀਰ ਸਿੰਘ ਬੱਬੂ, ਬਲਦੇਵ ਕੰਬੋਜ ਝੋਟਿਆਂ ਵਾਲੀ, ਸੁਖਵਿੰਦਰ ਸਿੰਘ ਸ਼ਿੰਦਾ ਸਰਪੰਚ, ਕਰਨਬੀਰ ਸਿੰਘ ਗਰੇਵਾਲ, ਬੱਬੀ ਬਾਂਦਰ, ਦਵਿੰਦਰ ਸਿੰਘ ਗਿੱਲ, ਕੇਵਲ ਕੰਬੋਜ, ਕਰਨ ਕੰਬੋਜ ਬਲਾਕ ਸੰਮਤੀ ਮੈਂਬਰ, ਸਾਗਰ ਝੋਟਿਆਂ ਵਾਲੀ, ਰਜਿੰਦਰ ਸਿੰਘ ਕਮਾਲ ਵਾਲਾ ਡਾਇਰੈਕਟਰ ਪਰਜਾਪਤੀ ਬੋਰਡ ਪੰਜਾਬ, ਪ੍ਰਤਾਪ ਭਟੇਜਾ ਅਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਚੇਅਰਮੈਨ ਰਾਜ ਬਖ਼ਸ਼ ਕੰਬੋਜ ਨੇ ਕੀਤੀ ਮੀਟਿੰਗ
Ad Position 24