01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਚੂਹੜੀ ਵਾਲਾ ਧੰਨਾ ਵਿਖੇ ਲਗਾਇਆ ਆਯੂਸ਼ ਸਿਹਤ ਕੈਂਪ

Ad Position 21
No active advertisement
ਅਜੀਤ ਡੈਸਕ 29-01-2026
ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੇ ਨਿਰਦੇਸ਼ਾਂ ਤਹਿਤ ਬਲਾਕ ਖੂਈ ਖੇੜਾ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਇਕ ਰੋਜ਼ਾ ਆਯੂਸ਼ ਸਿਹਤ ਕੈਂਪ ਲਗਾਇਆ ਗਿਆ | ਮਾਤਾ ਰਾਣੀ ਮੰਦਰ ਦੇ ਕੰਪਲੈਕਸ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਹੁੰਚ ਕੇ ਸਿਹਤ ਸੇਵਾਵਾਂ ਦਾ ਫ਼ਾਇਦਾ ਉਠਾਇਆ | ਇਹ ਕੈਂਪ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ. ਹਰਿੰਦਰਪਾਲ ਸਿੰਘ ਅਤੇ ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ.ਰਾਜੀਵ ਕੁਮਾਰ ਜਿੰਦੀਆ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਰਵੀ ਕਾਂਤ ਮਦਾਨ ਦੀ ਅਗਵਾਈ ਹੇਠ ਲਗਾਇਆ ਗਿਆ | ਡਾ. ਆਮਨਾ ਕੰਬੋਜ ਅਤੇ ਡਾ. ਮੁਕੇਸ਼ ਸਿੰਘ ਦੀ ਟੀਮ ਨੇ 446 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਇਸ ਟੀਮ ਵਿਚ ਸਤਨਾਰਾਇਣ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਲਖਵਿੰਦਰ ਸਿੰਘ ਅਤੇ ਗੰਗਾ ਰਾਮ ਨੇ ਸਹਿਯੋਗ ਦਿੱਤਾ | ਡਾ. ਵਿਨੋਦ ਵਰਮਾ ਅਤੇ ਡਾ. ਸੁਨੀਤਾ ਵਰਮਾ ਦੀ ਅਗਵਾਈ ਹੇਠ 493 ਮਰੀਜ਼ਾਂ ਦੀ ਜਾਂਚ ਕੀਤੀ ਗਈ | ਉਪ-ਵੈਦ ਸਰੋਜ ਬਾਲਾ ਅਤੇ ਕਿਰਨ ਕੁਮਾਰੀ ਨੇ ਮਰੀਜ਼ਾਂ ਦੀ ਸਹਾਇਤਾ ਕੀਤੀ | ਯੋਗਾ ਇੰਸਟਰਕਟਰ ਪਵਨ, ਸ਼ਕੁੰਤਲਾ, ਰਮਨ ਅਤੇ ਬਿਮਲਾ ਰਾਣੀ ਨੇ ਲੋਕਾਂ ਨੂੰ ਯੋਗ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ | ਸਿਵਲ ਸਰਜਨ ਫ਼ਾਜ਼ਿਲਕਾ ਡਾ. ਕਵਿਤਾ ਸਿੰਘ ਦੀ ਰਹਿਨੁਮਾਈ ਅਤੇ ਸੀ.ਐਚ.ਸੀ ਖੂਈ ਖੇੜਾ ਦੇ ਐਸ.ਐਮ.ਓ ਡਾ.ਉਪਿੰਦਰ ਸਿੰਘ ਦੀ ਦੇਖ-ਰੇਖ ਹੇਠ ਇਹ ਕੈਂਪ ਸਫਲਤਾਪੂਰਵਕ ਨੇਪਰੇ ਚੜਿ੍ਹਆ | ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਿਭਾਗ ਦਾ ਮੁੱਖ ਮਕਸਦ ਪੇਂਡੂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਭਾਕਿਯੂ ਮਾਨਸਾ ਵਲੋਂ ਰੇਸ਼ਮ ਸਿੰਘ ਫ਼ੌਜੀ ਇਕਾਈ ਪ੍ਰਧਾਨ ਨਿਯੁਕਤ
Ad Position 24