01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਅਬੋਹਰ, 28 ਜਨਵਰੀ (ਵਿਵੇਕ ਹੂੜੀਆ)-ਵਿੱਦਿਆ ਭਾਰਤੀ ਵਲੋਂ ਸੰਚਾਲਿਤ ਸ੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਿਰ ਅਬੋਹਰ ਵਿਖੇ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦਾ ਆਯੋਜਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਫ਼ਕੀਰ ਚੰਦ ਗੋਇਲ ਦੀ ਅਗਵਾਈ ਹੇਠ ਕੀਤਾ ਗਿਆ | ਸਮਾਗਮ ਵਿਚ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਮਨੋਜ ਅਗਰਵਾਲ, ਸਿੰਚਾਈ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਸੁਧੀਰ ਕੁਮਾਰ ਅਰੋੜਾ, ਬਜਾਜ ਪੈਸਟੀਸਾਈਡਜ਼ ਤੋਂ ਜੋਗਿੰਦਰ ਬਜਾਜ ਅਤੇ ਪਵਨ ਕੁਮਾਰ ਸਿੰਗਲਾ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦਾ ਆਗਾਜ਼ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ, ਜਿਸ ਤੋਂ ਬਾਅਦ ਦੀਪ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਭਾਰਤੀ ਸੰਵਿਧਾਨ ਦੀ ਭਾਵਨਾ ਨੂੰ ਦਰਸਾਉਂਦਾ ਇਕ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ | ਇਸ ਨਾਟਕ ਦੀ ਹਾਜ਼ਰ ਮਹਿਮਾਨਾਂ ਅਤੇ ਮਾਪਿਆਂ ਨੇ ਭਰਪੂਰ ਸ਼ਲਾਘਾ ਕੀਤੀ | ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਧਾਨ ਫ਼ਕੀਰ ਚੰਦ ਗੋਇਲ, ਸਰਪ੍ਰਸਤ ਚੌਧਰੀ ਧਨਪਤ ਰਾਏ ਸਿਆਗ, ਵਾਈਸ ਪ੍ਰੈਜ਼ੀਡੈਂਟ ਕਿ੍ਸ਼ਨ ਨਾਗਪਾਲ, ਪ੍ਰਬੰਧਕ ਕਮੇਟੀ ਦੇ ਮੈਂਬਰ ਜੈਤ ਕੰਵਰ, ਅਸ਼ੋਕ ਗਰਗ, ਹਰੀਸ਼ ਗਰਗ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਸਾਬਕਾ ਪ੍ਰਧਾਨ ਕਾਲੀ ਇੱਛਪੁਜਾਨੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਮਾਗਮ ਦੇ ਅੰਤ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਜੌਲੀ ਮੋਂਗਾ ਨੇ ਆਏ ਹੋਏ ਸਾਰੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ ਆਯੂਸ਼ ਕੈਂਪ ਲਗਾਿਆ ਅਗਲੀ ਖ਼ਬਰ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਲਗਾਇਆ ਆਯੂਸ਼ ਸਿਹਤ ਕੈਂਪ
Ad Position 24