ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਹੋਮੋਪੈਥਿਕ ਅਫ਼ਸਰ ਡਾ.ਰਾਜੀਵ ਕੁਮਾਰ ਜਿੰਦੀਆਂ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ 28 ਜਨਵਰੀ 2026 ਨੂੰ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ | ਡਾ. ਸਤਪਾਲ ਵਲੋਂ ਅਗਨੀ ਕਰਮਾ ਅਤੇ ਮਰਮ ਚਿਕਿਤਸਾ ਰਾਹੀਂ ਇਲਾਜ ਕੀਤਾ | ਡਾਕਟਰ ਇੰਦਰਾ ਵਲੋਂ ਇਸਤਰੀ ਰੋਗ, ਚਰਮ ਰੋਗ, ਉਦਰ ਰੋਗ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਅਨੀਤਾ ਰਾਣੀ ਉਪ ਵੈਦ, ਵਰਿੰਦਰ ਅਤੇ ਸੋਹਣ ਲਾਲ ਉਪ ਵੈਦ ਨੇ ਆਯੁਰਵੈਦਿਕ ਦਵਾਈਆਂ ਮੁਫ਼ਤ ਵੱਡੀਆਂ | ਟਰੇਂਡ ਦਾਈ ਸੀਮਾ ਰਾਣੀ ਵਲੋਂ ਰਜਿਸਟਰੇਸ਼ਨ ਦੀ ਜ਼ਿੰਮੇਵਾਰੀ ਨਿਭਾਈ ਗਈ | ਇਸ ਕੈਂਪ ਵਿਚ ਹੋਮਿਓਪੈਥੀ ਵਿਭਾਗ ਵਲੋਂ ਡਾਕਟਰ ਗੁਰਮੀਤ ਸਿੰਘ ਅਤੇ ਡਾਕਟਰ ਕਲਪਨਾ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਪੂਨਮ ਡਿਸਪੈਂਸਰ ਅਤੇ ਸਤਨਾਮ ਡਿਸਪੈਂਸਰ ਅਤੇ ਰਾਜਪਾਲ ਨੇ ਦਿੱਤੀਆਂ | ਕੈਂਪ ਵਿਚ ਆਯੁਰਵੈਦਿਕ ਡਾਕਟਰਾਂ ਵਲੋਂ 483 ਹੋਮਿਓਪੈਥਿਕ ਡਾਕਟਰਾਂ ਵਲੋਂ 395 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਕੈਂਪ ਇੰਚਾਰਜ ਡਾਕਟਰ ਵਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮੌਸਮ ਅਨੁਸਾਰ ਸ਼ੁੱਧ ਖਾਣ/ਪਾਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਕੈਂਪ 'ਚ ਪ੍ਰੀਤਮ ਅਤੇ ਬਲਵਿੰਦਰ ਕੋਰ ਨੇ ਤਨਦੇਹੀ ਨਾਲ ਡਿਊਟੀ ਨਿਭਾਈ | ਇਸ ਕੈਂਪ ਵਿਚ ਪਿੰਡ ਸਾਮਾਖਾਨਕਾ ਦੇ ਸਰਪੰਚ ਸੁਨੀਲ ਕੁਮਾਰ ਅਤੇ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਕੈਂਪ ਲਈ ਜਾਗਰੂਕ ਕੀਤਾ |