ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 30 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਿਖੇ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਵਲੋਂ ਹੋਰ ਜਾਣਕਾਰੀ ਰਾਹੀ ਦੱਸਿਆ ਕਿ ਇਸ ਕੈਂਪ ਵਿਚ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਲਿਮ: ਵਲੋਂ ਫਿਲਡ ਅਫ਼ਸਰ ਲਈ ਇੰਟਰਵਿਊ ਲਿਆ ਜਾਣਾ ਹੈ | ਜਿਸ 'ਚ 50 ਅਸਾਮੀਆਂ (ਕੇਵਲ ਲੜਕੇ) ਲਈ ਘੱਟੋ ਘੱਟ 12ਵੀ ਪਾਸ ਅਤੇ ਉਮਰ 19 ਤੋਂ 32 ਸਾਲ ਤੱਕ ਦੀ ਹੋਣੀ ਲਾਜ਼ਮੀ ਹੈ | ਪ੍ਰਾਰਥੀ ਆਪਣਾ ਬਾਇਉਡਾਟਾ ਅਤੇ ਪੜ੍ਹਾਈ ਦੇ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਸਮੇਤ ਫ਼ੋਟੋ ਕਾਪੀਆਂ ਨਾਲ ਲੈ ਕੇ ਆਉਣ | ਪਲੇਸਮੈਂਟ ਅਫ਼ਸਰ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ 30 ਜਨਵਰੀ ਨੂੰ ਸਵੇਰੇ 10 ਵਜੇ ਡੀ ਸੀ ਦਫ਼ਤਰ, ਏ ਬਲਾਕ, ਚੌਥੀ ਮੰਜ਼ਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਦਫ਼ਤਰ ਵਿਖੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜ਼ਗਾਰ ਪ੍ਰਾਪਤ ਕੀਤਾ ਜਾਵੇ | ਹੋਰ ਵਧੇਰੇ ਜਾਣਕਾਰੀ ਲਈ ਕੰਪਨੀ ਦੇ ਸੰਪਰਕ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਐਸ.ਆਈ.ਐਸ ਸਕਿਉਰਿਟੀ ਕੰਪਨੀ ਵਲੋਂ ਦਫ਼ਤਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕੰਪਨੀ ਵਲੋਂ 27 ਪ੍ਰਾਰਥੀਆਂ ਨੂੰ ਜੌਬ ਆਫ਼ਰ ਲੈਟਰ ਦਿੱਤੇ ਗਏ |