ਜਲਾਲਾਬਾਦ, 28 ਜਨਵਰੀ (ਕਰਨ ਚੁਚਰਾ)-ਥਾਣਾ ਅਮੀਰ ਖਾਸ ਪੁਲਿਸ ਨੇ ਸੱਟਾਂ ਮਾਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਪ੍ਰੀਤ ਕੋਰ ਪੁੱਤਰੀ ਪ੍ਰਕਾਸ਼ ਸਿੰਘ ਵਾਸੀ ਪੀਰੇ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 4 ਜਨਵਰੀ ਨੂੰ ਸ਼ਾਮ ਕਰੀਬ 6.23 ਵਜੇ ਉਹ ਘਰ ਵਿਚ ਕੰਮ ਕਾਰ ਰਹੀ ਸੀ ਤਾਂ ਘਰ ਦੇ ਬਾਹਰ ਸ਼ੋਰ ਸ਼ਰਾਬੇ ਦੀ ਆਵਾਜ਼ ਆਈ 'ਤੇ ਉਸ ਨੇ ਬਾਹਰ ਆ ਕੇ ਦੇਖਿਆ ਕਿ ਉਸ ਦੇ ਪਿਤਾ ਪ੍ਰਕਾਸ਼ ਸਿੰਘ ਨਾਲ ਜਗਦੀਸ਼ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ ਪੁੱਤਰ ਕੇਹਰ ਸਿੰਘ, ਜਤਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਚੰਨ ਸਿੰਘ ਪੁੱਤਰ ਬੰਤਾ ਸਿੰਘ, ਮਿੰਦੋ ਬਾਈ ਪਤਨੀ ਸ਼ਿੰਗਾਰਾ ਸਿੰਘ, ਨਿੰਮੋਂ ਬਾਈ ਪਤਨੀ ਮਲਕੀਤ ਸਿੰਘ, ਪ੍ਰਵੀਨ ਕੌਰ ਪਤਨੀ ਅਵਤਾਰ ਸਿੰਘ ਵਾਸੀ ਪੀਰੇ ਕੇ ਉਤਾੜ ਗਾਲ਼ੀ ਗਲੋਚ ਕਰ ਰਹੇ ਸਨ ਤੇ ਉਨ੍ਹਾਂ ਦੇ ਮਨ੍ਹਾ ਕਰਨ 'ਤੇ ਦੋਸ਼ੀਆਂ ਵਲੋਂ ਉਸ ਦੇ ਘਰ ਉੱਪਰ ਇੱਟਾਂ ਰੋੜੇ ਚਲਾਏ ਅਤੇ ਉਸ ਨਾਲ ਕੁੱਟਮਾਰ ਕੀਤੀ | ਇੱਟ ਮੂੰਹ 'ਤੇ ਲੱਗਣ ਕਰਕੇ ਨੱਕ ਅਤੇ ਦੰਦਾਂ 'ਤੇ ਗੰਭੀਰ ਸੱਟ ਲੱਗ ਗਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |