03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਾਪੇ ਨਾਲ ਵਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਵਿਅਕਤੀ ਵਿਰੁੱਧ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 01-02-2026
ਜਲਾਲਾਬਾਦ, 31 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਨੇ ਪਿੰਡ ਚੱਕ ਸੈਦੋਕਾ ਵਿਖੇ ਬੀਤੇ ਦਿਨ ਹੋਈ ਲੜਾਈ ਦੌਰਾਨ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੂਟਾ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਚੱਕ ਸੈਦੋਕਾ ਦੁਆਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 23 ਜਨਵਰੀ 2026 ਨੂੰ ਦੇਰ ਸ਼ਾਮ ਕਰੀਬ 5.30 ਵਜੇ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਚਾਰ ਸਾਹਿਬਜ਼ਾਦੇ ਜੋਕਿ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਦੇ ਬੱਸ ਅੱਡੇ 'ਤੇ ਹੈ, ਕੋਲ ਜਾ ਰਿਹਾ ਸੀ, ਜਿਥੇ ਉਸ ਦਾ ਭਰਾ ਰੂਪ ਸਿੰਘ ਅਚਾਨਕ ਹੀ ਅੱਗੇ ਆ ਰਿਹਾ ਸੀ, ਜਿਸ ਦੇ ਹੱਥ 'ਚ ਕਾਪਾ ਸੀ, ਉਸ ਨੇ ਬਿਨਾ ਗੱਲਬਾਤ ਕੀਤੇ ਕਾਪੇ ਦਾ ਵਾਰ ਕੀਤਾ, ਜਿਸ 'ਤੇ ਕਾਪਾ ਵੱਜਣ ਕਾਰਨ ਉਹ ਜ਼ਮੀਨ 'ਤੇ ਡਿਗ ਪਿਆ | ਜਿਸ ਦੇ ਬਾਅਦ ਰਾਹਗੀਰਾਂ ਨੇ ਉਸ ਨੰੂ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ | ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਏਮਜ਼ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ, ਇਸ ਲੜਾਈ ਦੇ ਦੌਰਾਨ ਰੂਪ ਸਿੰਘ ਨੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਕੁੱਟਮਾਰ ਕਰਕੇ ਸੱਟਾਂ ਮਾਰੀਆਂ | ਪੁਲਿਸ ਨੇ ਸ਼ਿਕਾਇਤਕਰਤਾ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰੂਪ ਸਿੰਘ ਦੇ ਖ਼ਿਲਾਫ਼ ਮੁਕੱਦਮਾ ਨੰਬਰ 12 ਥਾਣਾ ਅਮੀਰ ਖ਼ਾਸ ਵਿਖੇ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟੁੱਟੀਆਂ ਨੰਬਰ ਪਲੇਟਾਂ ਤੇ ਬਿਨਾਂ ਨੰਬਰਾਂ ਵਾਲੇ ਵਾਹਨਾਂ 'ਤੇ ਹੋਵੇ ਸਖ਼ਤ ਪਾਬੰਦੀ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 10 ਲੱਖ ਰੁਪਏ ਦੀ ਮਾਰੀ ਠੱਗੀ
Ad Position 24
No active advertisement