20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੇਘਵਾਲ ਦੀ ਆਮਦ ਤੋਂ ਪਹਿਲਾ ਪੰਜਾਬ ਦੇ ਪਾਣੀਆਂ ਸੰਬੰਧੀ ਦੀਵਾਰਾਂ ’ਤੇ ਲੱਗੇ ਪੋਸਟਰ

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਫ਼ਾਜ਼ਿਲਕਾ ਤੋਂ ਯਾਤਰਾ ਦਾ ਤੀਸਰਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਸਬੰਧੀ ਲਗਾਏ ਗਏ ਪੋਸਟਰ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੇ ਹਨ। ਇਸ ਤੀਸਰੀ ਯਾਤਰਾ ਦੀ ਅਗਵਾਈ ਦੇਸ਼ ਦੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਕੀਤੀ।

Ad Position 21
No active advertisement
ਫ਼ਾਜ਼ਿਲਕਾ ਦੇ ਸਾਦਕੀ ਰੋਡ ’ਤੇ ਸੇਮ-ਨਾਲ਼ੇ ਦੇ ਪੁਲ ਦੀਆਂ ਦੀਵਾਰਾਂ ’ਤੇ ਲੱਗੇ ਪਾਣੀਆਂ ਦੇ ਸਵਾਲ ਪੁੱਛਣ ਸਬੰਧੀ ਪੋਸਟਰ। ਅਜੀਤ ਤਸਵੀਰ 21-09-2026
ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਫ਼ਾਜ਼ਿਲਕਾ ਤੋਂ ਯਾਤਰਾ ਦਾ ਤੀਸਰਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਸਬੰਧੀ ਲਗਾਏ ਗਏ ਪੋਸਟਰ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੇ ਹਨ। ਇਸ ਤੀਸਰੀ ਯਾਤਰਾ ਦੀ ਅਗਵਾਈ ਦੇਸ਼ ਦੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਕੀਤੀ। ਫ਼ਾਜ਼ਿਲਕਾ ਸ਼ਹਿਰ ਅੰਦਰ ਅਤੇ ਜੰਗੀ ਸ਼ਹੀਦਾਂ ਦੀ ਯਾਦ ਵਿਚ ਬਣੀ ਸਮਾਧ ਪਿੰਡ ਆਸਿਫਵਾਲਾ ਜਿੱਥੇ ਸ੍ਰੀ ਮੇਘਵਾਲ ਨੇ ਯਾਤਰਾ ਦਾ ਆਰੰਭ ਕਰਨਾ ਸੀ, ਦੇ ਰਸਤੇ ਅੰਦਰ ਲਗਾਏ ਗਏ ਭਾਜਪਾ ਨੂੰ ਸਵਾਲਾਂ ਵਾਲੇ ਪੋਸਟਰ ਮੌਕੇ ’ਤੇ ਉਤਾਰੇ ਗਏ। ਬੀਤੀ ਰਾਤ ਫ਼ਾਜ਼ਿਲਕਾ ਸ਼ਹਿਰ ਦੀ ਦੀਵਾਰਾਂ ਅਤੇ ਆਸਿਫ਼ਵਾਲਾ ਨੂੰ ਜਾਂਦੇ ਪੁਲ ਦੇ ਦੋਨਾਂ ਪਾਸੇ ਦੀਆਂ ਦੀਵਾਰਾਂ ਅਤੇ ਹੋਰ ਦੀਵਾਰਾਂ ’ਤੇ ਪੋਸਟਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਸਵੀਰ ਦੇ ਨਾਲ ਭਾਜਪਾ ਨੂੰ ਸਵਾਲ ਕਿ ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ, ਥਾਂ-ਥਾਂ ’ਤੇ ਲੱਗੇ ਹੋਏ ਸਨ। ਜਿਵੇਂ ਹੀ ਤੜਕਸਾਰ ਭਾਜਪਾ ਵਰਕਰਾਂ ਨੇ ਸਭ ਕੁੱਝ ਦੇਖਿਆਂ ਤਾਂ ਉਨ੍ਹਾਂ ਨੇ ਇਨ੍ਹਾਂ ਪੋਸਟਰਾਂ ਨੂੰ ਉਤਾਰਨਾ ਸ਼ੁਰੂ ਕੀਤਾ। ਆਸਿਫ਼ਵਾਲਾ ਨੂੰ ਜਾਂਦੇ ਪੁਲ ’ਤੇ ਪੋਸਟਰ ਉਤਾਰ ਰਹੇ ਇਕ ਵਿਅਕਤੀ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਤਾਂ ਸਿਰਫ਼ ਪੋਸਟਰ ਲਗਾਉਣ ਦਾ ਕੰਮ ਕਰਦਾ ਹੈ। ਕੱਲ੍ਹ ਉਸ ਨੇ 500 ਰੁਪਏ ਦੀ ਦਿਹਾੜੀ ’ਤੇ ਪੋਸਟਰ ਲਗਾਏ ਸਨ ਤੇ ਅੱਜ 500 ਰੁਪਏ ਦੀ ਦਿਹਾੜੀ ’ਤੇ ਪੋਸਟਰ ਉਤਾਰ ਰਿਹਾ ਹੈ। ਇਹ ਪੋਸਟਰ ਕਿਸੇ ਨੇ ਲਗਾਏ ਇਸ ਦੀ ਚਰਚਾ ਥਾਂ-ਥਾਂ ’ਤੇ ਹੋ ਰਹੀ ਹੈ। ਇਨ੍ਹਾਂ ਪੋਸਟਰਾਂ ਸਬੰਧੀ ਭਾਜਪਾ ਦੇ ਕੌਂਸਲਰ ਸੁਰਿੰਦਰ ਘੋਗਾ ਨੇ ਕਿਹਾ ਕਿ ਪੋਸਟਰ ਲਗਾਉਣ ਵਾਲੇ ਵਿਅਕਤੀ ਨੂੰ ਸਾਹਮਣੇ ਆ ਕੇ ਪੋਸਟਰ ਲਗਾਉਣੇ ਚਾਹੀਦੇ ਸਨ। ਚੋਰੀ ਛਿਪੇ ਪੋਸਟਰ ਲਗਵਾਉਣਾ ਮੰਦਭਾਗੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ , 25 ਫ਼ੀਸਦੀ ਦੇ ਕਰੀਬ ਹੋਈ ਪੋਲਿੰਗ ਅਗਲੀ ਖ਼ਬਰ ਸੈਨੇਟ ਚੋਣਾਂ ਪੰਜਾਬ ਯੂਨੀਵਰਸਿਟੀ ਨੂੰ ਨਵੀਂ ਸੇਧ ਦੇਣਗੀਆਂ - ਸਿਮਰਨਜੀਤ ਸਿੰਘ ਢਿੱਲੋਂ
Ad Position 24