05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਰਹੱਦੀ ਪਿੰਡ ਟੇਂਡੀ ਵਾਲਾ 'ਚੋਂ ਮਿਲੀ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਤੇ ਇਕ ਡਰੋਨ

Ad Position 21
No active advertisement
ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ)-ਕੌਮਾਂਤਰੀ ਸਰਹੱਦ 'ਤੇ ਤਾਇਨਾਤ ਕੀਤੇ ਐਂਟੀ ਡਰੋਨ ਸਿਸਟਮ ਜ਼ਰੀਏ ਬੀ. ਐੱਸ. ਐੱਫ. ਵਲੋਂ ਬੀ. ਓ. ਪੀ. ਸ਼ਾਮੇ ਕੇ ਨਜ਼ਦੀਕ ਪਿੰਡ ਟੇਂਡੀ ਵਾਲਾ ਏਰੀਆ 'ਚੋਂ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਅਤੇ ਇਕ ਡਰੋਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਜੇਸ਼ ਕੁਮਾਰ ਅਸਿਸਟੈਂਟ ਕਮਾਂਡਰ ਕੰਪਨੀ 99 ਬਟਾਲੀਅਨ ਬੀ. ਐੱਸ. ਐੱਫ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਬੀ. ਓ. ਪੀ. ਸ਼ਾਮੇ ਕੇ ਏਰੀਆ 'ਚ ਸ਼ੱਕੀ ਹਰਕਤ ਮਹਿਸੂਸ ਕੀਤੀ ਜਿਸ 'ਤੇ ਬੀ. ਐੱਸ. ਐੱਫ. ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਨਵਾਂ ਐਂਟੀ ਡਰੋਨ ਸਿਸਟਮ ਜ਼ਰੀਏ ਭਾਰਤ ਪਾਕਿਸਤਾਨ ਸਰਹੱਦ 'ਤੇ ਵਸੇ ਪਿੰਡ ਟੇਂਡੀ ਵਾਲਾ ਵਿਚ ਕੀਤੀ ਸਰਚ ਦੌਰਾਨ ਇਕ ਪੈਕਟ ਜਿਸ 'ਚ 550 ਗ੍ਰਾਮ ਹੈਰੋਇਨ ਤੇ ਇਕ ਡਰੋਨ ਬਰਾਮਦ ਕੀਤਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਰਜਨੀਸ਼ ਦਹੀਆ ਨੇ ਰੱਖਿਆ ਮੁੱਦਕੀ ਤੋਂ ਗਿੱਲ ਲਿੰਕ ਸੜਕ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਖੇੜਾ ਰਾਸ਼ਟਰੀ ਪੱਧਰ ਦਾ 'ਗਰੀਨ ਸਕੂਲ ਐਵਾਰਡ' ਜਿੱਤਣ ਵਾਲਾ ਜ਼ਿਲ੍ਹੇ ਦਾ ਪਹਿਲਾ ਸਕੂਲ...
Ad Position 24
No active advertisement