05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਦਾ ਸਾਲਾਨਾ ਸਮਾਰੋਹ 'ਸੰਕਲਪ 2026' ਮਨਾਇਆ

Ad Position 21
No active advertisement
ਅਜੀਤ ਡੈਸਕ 03-02-2026
ਜਲਾਲਾਬਾਦ, 2 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਦਾ ਸਾਲਾਨਾ ਸਮਾਰੋਹ 'ਸੰਕਲਪ-2026' ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ | ਸਮਾਰੋਹ ਰਾਹੀਂ ਇਹ ਸਾਬਤ ਹੋ ਗਿਆ ਕਿ ਪਿ੍ੰਸੀਪਲ ਮੈਡਮ ਅਨੀਤਾ ਤੇ ਸਕੂਲ ਇੰਚਾਰਜ ਸੁਰਜੀਤ ਸਿੰਘ ਲੈਕਚਰਾਰ ਗਣਿਤ ਦੀ ਯੋਗ ਅਗਵਾਈ ਅਤੇ ਨੋਡਲ ਇੰਚਾਰਜ ਪਰਮਿੰਦਰ ਪਾਲ ਪਿਆਸਾ ਲੈਕਚਰਾਰ ਕਾਮਰਸ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ ਸਦਕਾ ਵਿਦਿਆਰਥੀਆਂ ਦੇ ਅਣਛੁਏ ਟੇਲੈਂਟ ਨੂੰ ਨਿਖਾਰਨ ਦਾ ਸੰਕਲਪ ਸਫਲਤਾਪੂਰਵਕ ਪੂਰਾ ਕੀਤਾ | ਸਮਾਰੋਹ ਦੀ ਸ਼ੁਰੂਆਤ ਸਕੂਲ ਇੰਚਾਰਜ ਸੁਰਜੀਤ ਸਿੰਘ ਵਲੋਂ ਸਕੂਲ ਦੀਆਂ ਉਪਲਬਧੀਆਂ ਸੰਬੰਧੀ ਵਿਸਤਰਿਤ ਰਿਪੋਰਟ ਪੇਸ਼ ਕਰਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਸਮਾਰੋਹ ਦੇ ਮੁੱਖ ਮਹਿਮਾਨ ਅਜੈ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਰਹੇ | ਵਿਸ਼ੇਸ਼ ਮਹਿਮਾਨਾਂ ਵਜੋਂ ਪਿ੍ੰਸੀਪਲ ਬਲੇਲ ਕੇ ਹਾਸਿਲ (ਸੁਮਿਤ ਨਾਰੰਗ) ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਮੁਖੀ-ਪਿ੍ੰਸੀਪਲ ਚੱਕ ਮੋਚਣ ਵਾਲਾ ਤੋਂ ਮਨਦੀਪ ਥਿੰਦ, ਪਿ੍ੰਸੀਪਲ ਜੀ. ਜੀ. ਐੱਸ. ਐੱਸ. ਐੱਸ. ਜਲਾਲਾਬਾਦ ਤੋਂ ਅਮਿੱਤ ਗਗਨੇਜਾ, ਹੈੱਡਮਾਸਟਰ ਜੀ. ਐੱਚ. ਐੱਸ. ਮਿੱਡਾ ਤੋਂ ਹੇਮ ਰਾਜ, ਹੈੱਡ ਮਿਸਟਰੈੱਸ ਪ੍ਰਭਾਤ ਸਿੰਘ ਵਾਲਾ ਤੋਂ ਸ੍ਰੀਮਤੀ ਸ਼ਵੇਤਾ, ਹੈੱਡ ਮਿਸਟਰੈੱਸ ਜੀ. ਐੱਚ. ਐੱਸ. ਸਵਾਹ ਵਾਲਾ ਤੋਂ ਸ੍ਰੀਮਤੀ ਸ਼ੀਨਮ ਰਾਣੀ, ਇੰਚਾਰਜ ਪਿ੍ੰਸੀਪਲ ਜੀ. ਐੱਸ. ਐੱਸ. ਮਾਹਮੂਜੋਈਆ ਤੋਂ ਬਲਜੀਤ ਸਿੰਘ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵੀ ਖ਼ਾਸ ਸ਼ਮੂਲੀਅਤ ਕੀਤੀ ਗਈ | ਮਹਿਮਾਨਾਂ ਦੇ ਸਵਾਗਤ ਦੀ ਜ਼ਿੰਮੇਵਾਰੀ ਲੈਕਚਰਾਰ ਲਾਕੇਸ਼ ਕੁਮਾਰ, ਲੈਕਚਰਾਰ ਗੁਰਪ੍ਰੀਤ ਸਿੰਘ ਬੇਦੀ ਤੇ ਤਰਸੇਮ ਸਿੰਘ ਸੀਨੀਅਰ ਸਹਾਇਕ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ | ਸਕੂਲ ਦੀ ਬੈਂਡ ਟੀਮ ਦੇ ਨਾਲ ਹਰ ਮਹਿਮਾਨ ਦਾ ਸਨਮਾਨਪੂਰਕ ਸਵਾਗਤ ਕਰਕੇ ਉਨ੍ਹਾਂ ਨੂੰ ਪੰਡਾਲ ਤੱਕ ਲਿਆਂਦਾ ਗਿਆ | ਅਧਿਆਪਕਾਂ ਤੇ ਮਾਪਿਆਂ ਲਈ ਖਾਣ-ਪੀਣ ਦੇ ਪ੍ਰਬੰਧ ਲੈਕਚਰਾਰ ਸੰਜੀਵ ਮੋਂਗਾ, ਲੈਕਚਰਾਰ ਸੁਖਜੀਤ ਸਿੰਘ, ਸੰਜੀਵ ਸਰ, ਸੰਦੀਪ ਸਰ, ਸੁਰੇਸ਼ ਸਰ ਤੇ ਉਨ੍ਹਾਂ ਦੀ ਟੀਮ ਵਲੋਂ ਬਾਖ਼ੂਬੀ ਕੀਤੇ ਗਏ | ਸਭਿਆਚਾਰਕ ਪੇਸ਼ਕਾਰੀਆਂ 'ਚ ਸਵਾਗਤੀ ਨਾਚ, ਹਰਿਆਣਵੀ ਨਾਚ, ਦਿਲ ਨੂੰ ਛੂਹਣ ਵਾਲੀਆਂ ਆਈਟਮਾਂ ਜਿਵੇਂ ਅਪਰੇਸ਼ਨ ਸਿੰਦੂਰ, ਨਸ਼ਾ ਮੁਕਤ ਪੰਜਾਬ, ਪੜ੍ਹਾਈ ਦਾ ਮਹੱਤਵ, ਗਿੱਧਾ ਤੇ ਭੰਗੜਾ ਆਦਿ ਸ਼ਾਮਿਲ ਸਨ | ਇਨ੍ਹਾਂ ਸੱਭਿਆਚਾਰਾਂ ਰਾਹੀਂ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਕਿ ਉਹ ਹਰ ਖੇਤਰ ਵਿਚ ਅੱਗੇ ਵਧਣ ਦੀ ਪੂਰੀ ਸਮਰੱਥਾ ਰੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਦਫ਼ਤਰ ਬਠਿੰਡਾ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਅਬੋਹਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਕਰਵਾਏ ਦਸਤਾਰਬੰਦੀ ਮੁਕਾਬਲੇ
Ad Position 24