05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਆਰ.ਟੀ.ਓ. ਦਫ਼ਤਰ ਬਠਿੰਡਾ ਦਾ ਕਲਰਕ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Ad Position 21
No active advertisement
ਅਜੀਤ ਡੈਸਕ 03-02-2026

ਬਠਿੰਡਾ, 2 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਵਿਜੀਲੈਂਸ ਬਿਉਰੋ ਦੀ ਟੀਮ ਨੇ ਆਰ.ਟੀ.ੳ. ਦਫ਼ਤਰ ਬਠਿੰਡਾ ਦੇ ਇਕ ਕਲਰਕ ਨੂੰ ਫਾਈਲਾਂ ਵੈਰੀਫਾਈ ਕਰਨ ਬਦਲੇ 2700 ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ¢ ਵਿਜੀਲੈਂਸ ਨੇ ਇਹ ਕਾਰਵਾਈ ਰਾਜੀਵ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ-1, ਘਨੱਈਆ ਨਗਰ, ਬਠਿੰਡਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ¢ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਉਹ ਏਜੰਟ ਰਾਜਾ ਮਿੱਤਲ ਦਫ਼ਤਰ ਕਚਹਿਰੀਆਂ ਬਠਿੰਡਾ ਕੋਲ ਕੰਮ ਕਰਦਾ ਹੈ ਅਤੇ ਏਜੰਟ ਦੀਆਂ ਆਰ.ਟੀ.ਓ. ਦਫ਼ਤਰ ਬਠਿੰਡਾ ਵਿਚ ਚੱਲ ਰਹੀਆਂ ਫਾਈਲਾਂ ਬਾਰੇ ਆਰ.ਟੀ.ਓ. ਦਫ਼ਤਰ ਵਿਚੋਂ ਸਬੰਧਿਤ ਕਰਮਚਾਰੀ ਪਾਸੋਂ ਫਾਈਲ ਦੀ ਸਥਿਤੀ ਸਬੰਧੀ ਜਾਣਕਾਰੀ ਹਾਸਲ ਕਰਨ ਆਦਿ ਦਾ ਕੰਮ ਦੇਖਦਾ ਹੈ | ਇਸੇ ਸਬੰਧ ਵਿਚ ਆਰ.ਟੀ.ਓ. ਦਫ਼ਤਰ ਦੇ ਕਰਮਚਾਰੀ ਡੇਵਿਡ, ਜੋ ਕਿ ਵਹੀਕਲਾਂ ਦੀ ਆਰ.ਸੀ. ਨੂੰ ਟਰਾਂਸਫ਼ਰ ਕਰਨ ਵਾਲੀ ਫਾਈਲ ਨੂੰ ਫ਼ੀਸ ਭਰਨ ਉਪਰੰਤ ਆਨਲਾਈਨ ਵੈਰੀਫਾਈ ਕਰਨ ਦਾ ਕੰਮ ਕਰਦਾ ਹੈ, ਵਲੋਂ ਪਿਛਲੇ ਕੁਝ ਦਿਨਾਂ ਤੋਂ ਫਾਈਲਾਂ ਨੂੰ ਆਨਲਾਈਨ ਵੈਰੀਫਾਈ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਸੀ, ਜਦ ਕਿ ਫਾਈਲਾਂ ਦਾ ਬਾਕੀ ਸਾਰਾ ਪ੍ਰੋਸੈਸ ਸਹੀ ਸੀ | ਉਪਰੰਤ ਡੇਵਿਡ ਵਲੋਂ ਮੇਰੇ ਕੋਲੋਂ ਫਾਈਲਾਂ ਵੈਰੀਫਾਈ ਕਰਵਾਉਣ ਲਈ ਪ੍ਰਤੀ ਫਾਈਲ 300 ਰੁਪਏ ਦੀ ਮੰਗ ਕੀਤੀ ਗਈ | ਅੱਜ ਸਵੇਰੇ ਡੇਵਿਡ ਨੇ ਆਪਣੇ ਮੋਬਾਇਲ ਨੰਬਰ ਤੋਂ ਮੇਰੇ ਮੋਬਾਇਲ ਨੰਬਰ ਉਪਰ ਫੋਨ ਕਰਕੇ ਮੈਨੂੰ ਬਠਿੰਡਾ ਬੱਸ ਅੱਡੇ ਬੁਲਾਇਆ ਅਤੇ ਫਾਈਲਾਂ ਵੈਰੀਫਾਈ ਕਰਵਾਉਣ ਲਈ ਫਿਰ ਤੋਂ ਪੈਸਿਆਂ ਦੀ ਮੰਗ ਕੀਤੀ | ਮੇਰੀ ਜੇਬ ਵਿਚ ਮੌਜੂਦ 2100 ਰੁਪਏ ਮੇਰੇ ਤੋਂ ਲੈ ਲਏ ਅਤੇ ਬਾਕੀ ਰਹਿੰਦੀਆਂ ਫਾਈਲਾਂ ਦੇ ਕੰਮ ਲਈ ਆਰ.ਟੀ.ਓ ਦਫ਼ਤਰ ਆਉਣ ਲਈ ਕਿਹਾ | ਪਰ ਮੈ ਉਕਤ ਡੇਵਿਡ ਨੂੰ ਰਿਸ਼ਵਤ ਨਹੀਂ ਸੀ ਦੇਣੀ ਚਾਹੁੰਦਾ | ਇਸ ਲਈ ਮੈਂ ਸਬੂਤ ਇਕੱਠੇ ਕਰਨ ਦੀ ਮਨਸ਼ਾ ਨਾਲ ਆਪਣੇ ਫੋਨ 'ਤੇ ਰਿਕਾਰਡਿੰਗ ਲਗਾ ਕੇ ਫਾਈਲ ਨੰਬਰ ਪੀ.ਬੀ.-03.ਏ.ਈ.-0192 ਆਦਿ ਸਬੰਧੀ ਪਤਾ ਕਰਨ ਆਰ.ਟੀ.ਓ. ਦਫ਼ਤਰ ਗਿਆ, ਜਿੱਥੇ ਕਰਮਚਾਰੀ ਡੇਵਿਡ ਵਲੋਂ ਮੇਰੇ ਪਾਸੋਂ ਫਾਈਲਾਂ ਵੈਰੀਫਾਈ ਕਰਨ ਲਈ 3000 ਰੁਪਏ ਦੀ ਹੋਰ ਮੰਗ ਕੀਤੀ ਗਈ ਅਤੇ ਅੱਜ ਵਿਜੀਲੈਂਸ ਟੀਮ ਵਲੋਂ ਮੌਕਾ 'ਤੇ 2700 ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਡੇਵਿਡ ਨੂੰ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਗਿਆ¢ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਿਕਾਇਤ ਵਿਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਜਾਲ ਵਿਛਾਇਆ ਅਤੇ ਆਰ.ਟੀ.ੳ. ਦਫ਼ਤਰ ਬਠਿੰਡਾ ਦੇ ਕਲਰਕ ਡੇਵਿਡ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ 2700 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀ ਗਿ੍ਫ਼ਤਾਰ ਕਰ ਲਿਆ ਅਤੇ ਥਾਣਾ ਵਿਜੀਲੈਂਸ ਬਿਓਰੋ, ਰੇਂਜ ਬਠਿੰਡਾ ਵਿਚ ਉਸ ਦੇ ਖਿਲਾਫ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਵਿਖੇ ਟਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਦਾ ਸਾਲਾਨਾ ਸਮਾਰੋਹ 'ਸੰਕਲਪ 2026' ਮਨਾਇਆ
Ad Position 24