04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਆਪ’ ਅਤੇ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਾਜਾਇਜ਼ ਬਦਨਾਮ ਕੀਤਾ- ਬਲਕਾਰ ਸਿੰਘ ਬਰਾੜ/ ਦਲਜੀਤ ਸਿੰਘ ਗੁਰੂ

ਗੋਨਿਆਣਾ, 4 ਅਕਤੂਬਰ (ਲਛਮਣ ਦਾਸ ਗਰਗ)- 2027 ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਪਿੰਡ ਹਰਰਾਏਪੁਰ ਵਿਖੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਗਈ। ਉਨ੍ਹਾਂ ਕਿਹਾ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ, ਪਰ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ (ਬ) ਵਰਗੀ ਸਰਕਾਰ ਦੁਬਾਰਾ ਫਿਰ ਤੁਸੀ ਲੈ ਕੇ ਆਉਣੀ ਹੈ, ਜਿਸ ਨੇ ਗਰੀਬ ਤੋਂ ਲੈ ਕੇ ਅਮੀਰ ਘਰਾਣੇ ਤੱਕ ਹਰੇਕ ਵਰਗ ਨੂੰ ਖ਼ੁਸ਼ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਗੋਨਿਆਣਾ, 4 ਅਕਤੂਬਰ (ਲਛਮਣ ਦਾਸ ਗਰਗ)- 2027 ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਪਿੰਡ ਹਰਰਾਏਪੁਰ ਵਿਖੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਗਈ। ਉਨ੍ਹਾਂ ਕਿਹਾ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ, ਪਰ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ (ਬ) ਵਰਗੀ ਸਰਕਾਰ ਦੁਬਾਰਾ ਫਿਰ ਤੁਸੀ ਲੈ ਕੇ ਆਉਣੀ ਹੈ, ਜਿਸ ਨੇ ਗਰੀਬ ਤੋਂ ਲੈ ਕੇ ਅਮੀਰ ਘਰਾਣੇ ਤੱਕ ਹਰੇਕ ਵਰਗ ਨੂੰ ਖ਼ੁਸ਼ ਕੀਤਾ। ਉਨ੍ਹਾਂ ਕਾਂਗਰਸ ਦੀ ਗੱਲ ਕਰਦਿਆ ਕਿਹਾ ਕਿ ਕੈਪਟਨ ਨੇ ਹੱਥ ਵਿਚ ਗੁਟਕਾ ਰੱਖ ਕੇ ਕਸਮ ਖਾਧੀ ਸੀ ਕਿ ਕਾਂਗਰਸ ਦੀ ਸਰਕਾਰ ਆਉਣ ’ ਤੇ ਚਾਰ ਹਫ਼ਤਿਆਂ ਵਿਚ ਸੂਬੇ ਵਿਚੋਂ ਨਸ਼ਾ ਖ਼ਤਮ ਕਰ ਦੇਵਾਂਗਾ, ਪਰ ਕੈਪਟਨ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੀ ਸਰਕਾਰ ਆਈ ਉਸ ਨੇ ਘਰ ਘਰ, ਗਲੀ-ਗਲੀ ਵਿਚ ਚਿੱਟਾ ਵੇਚਣ ਲਾ ਦਿੱਤਾ, ਜਿਸ ਨਾਲ ਰੋਜ਼ਾਨਾ ਅਨੇਕਾਂ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਬਲਕਾਰ ਸਿੰਘ ਬਰਾੜ ਨੇ ਅੱਗੇ ਕਿਹਾ ਕਿ ਇੱਥੇ ਹੀ ਬਸ ਨਹੀ ਸੂਬੇ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀ, ਰੋਜ਼ਾਨਾ ਹੀ ਬੇਕਸੂਰੇ ਲੋਕ ਗੋਲੀਆਂ ਦੀ ਭੇਟ ਚੜ ਰਹੇ ਹਨ। ਉਨ੍ਹਾਂ ਨੌਜਵਾਨਾਂ ਦੀ ਗੱਲ ਕਰਦਿਆ ਕਿਹਾ ਕਿ 2022 ਵਿਚ ਲੋਕਾਂ ਨੇ ਝਾੜੂ ਵਾਲਿਆਂ ਅਜਿਹੀ ਹਵਾ ਬਣਾਈ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਾ ਦਿੱਤੀ। ਇਸ ਗ਼ਲਤੀ ਦਾ ਪਾਰਟੀ ਨਤੀਜਾ ਭੁਗਤ ਰਹੀ ਹੈ। ਇਸ ਮੌਕੇ ਪਾਰਟੀ ਉਮੀਦਵਾਰ ਦਲਜੀਤ ਸਿੰਘ ਗੁਰੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਬਾਰੇ ਸੋਚਦੇ ਹਨ, ਯੂਥ ਨੂੰ ਨਾਲ ਲੈ ਕੇ ਚਲਣਾ, ਯੂਥ ਦੀਆਂ ਲੋੜਾਂ ਨੂੰ ਸਮਝਣਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਮੈਨੀਫੈਸਟੋ ਆਉਣਾ ਹੈ, ਉਸ ਵਿਚ ਯੂਥ ਦੀਆਂ ਮੰਗਾਂ ਨੂੰ ਵਿਸ਼ੇਸ਼ ਤੌਰ ’ਤੇ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝਾੜੂ ਵਾਲਿਆਂ ਦੀ ਮਾਨ ਸਰਕਾਰ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਬਦਨਾਮ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਢੇ ਚਾਰ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੇ ਗਏ ਕੰਮਾਂ ਜਾਂ ਸਕੀਮਾਂ ਦਾ ਕੋਈ ਪਰੂਫ਼ ਨਹੀ ਦਿੱਤਾ, ਸਗੋਂ ਪਾਰਟੀ ਨੂੰ ਬਦਨਾਮ ਕਰਨ ਦੀ ਹੀ ਗੱਲ ਕਰਦਾ ਹੈ। ਇਸ ਮੌਕੇ ਅਮਰਜੀਤ ਜੰਡਾਵਾਲਾ, ਜਗਮੀਤ ਸਿੰਘ ਸਾਬਕਾ ਸਰਪੰਚ ਹਰਰਾਏਪੁਰ, ਹਰਮੀਤ ਸਿੰਘ ਜੰਡਾਵਾਲਾ ਕੌਮੀ ਜ/ਸਕੱਤਰ ਯੂਥ ਅਕਾਲੀ ਦਲ (ਬ), ਵਰਿੰਦਰਪਾਲ ਸਿੰਘ ਬੋਬੀ, ਤੋਗਾ ਸਿੰਘ ਨੰਬਰਦਾਰ, ਰਾਜਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਬੇ ਗੁਰਮੇਲ ਕੌਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਾ ਕੇ ਬੇਹੱਦ ਖ਼ੁਸ਼ੀ ਮਿਲੀ : ਚੇਅਰਮੈਨ ਮਾਨ ਅਗਲੀ ਖ਼ਬਰ ਬਲਾਕ ਗੋਨਿਆਣਾ ਦੇ ਜਸਵੀਰ ਸਿੰਘ ਆਕਲੀਆ ਕਲਾਂ ਭਾਜਪਾ ਦੇ ਮੀਡੀਆ ਇੰਚਾਰਜ ਨਿਯੁਕਤ
Ad Position 24