ਬਲਾਕ ਗੋਨਿਆਣਾ ਦੇ ਜਸਵੀਰ ਸਿੰਘ ਆਕਲੀਆ ਕਲਾਂ ਭਾਜਪਾ ਦੇ ਮੀਡੀਆ ਇੰਚਾਰਜ ਨਿਯੁਕਤ
ਮਹਿਮਾ ਸਰਜਾ, 4 ਅਕਤੂਬਰ (ਬਲਦੇਵ ਸੰਧੂ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਬਠਿੰਡਾ ‘ਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਤਹਿਤ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਗੋਨਿਆਣਾ ਬਲਾਕ ਤੋਂ ਜਸਵੀਰ ਸਿੰਘ ਆਕਲੀਆ ਕਲਾਂ ਨੂੰ ਮੀਡੀਆ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ।
ਮਹਿਮਾ ਸਰਜਾ, 4 ਅਕਤੂਬਰ (ਬਲਦੇਵ ਸੰਧੂ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਬਠਿੰਡਾ ‘ਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਤਹਿਤ ਵੱਡੇ ਫੇਰਬਦਲ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਗੋਨਿਆਣਾ ਬਲਾਕ ਤੋਂ ਜਸਵੀਰ ਸਿੰਘ ਆਕਲੀਆ ਕਲਾਂ ਨੂੰ ਮੀਡੀਆ ਇੰਚਾਰਜ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ । ਇਹ ਨਿਯੁਕਤੀ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਕੀਤੀ ਗਈ ਹੈ। ਨਿਯੁਕਤੀ ਤੋਂ ਬਾਅਦ ਜਸਵੀਰ ਸਿੰਘ ਆਕਲੀਆ ਕਲਾਂ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਹਲਕਾ ਭੁੱਚੋ ਦੇ ਇੰਚਾਰਜ ਡਾ. ਕੁਲਰਾਜ ਸਿੰਘ, ਐੱਸ.ਸੀ. ਮੋਰਚਾ ਬਠਿੰਡਾ ਦੇ ਪ੍ਰਭਾਰੀ ਹਰਚਰਨ ਸਿੰਘ ਕੋਟਫੱਤਾ ਅਤੇ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ ਬਲਦੇਵ ਸਿੰਘ ਆਕਲੀਆ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।