ਪੁੱਕਾ ਅਤੇ ਰਾਜਪਾਲ ਪੰਜਾਬ ਨਸ਼ਾ ਮੁਕਤੀ ਮਾਰਚ 'ਚ ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਅਬੋਹਰ ਹਿੱਸਾ ਲੈਣਗੇ
ਅਜੀਤ ਡੈਸਕ
06-02-2026
ਅਬੋਹਰ, 5 ਫਰਵਰੀ (ਵਿਵੇਕ ਹੂੜੀਆ)-ਕਈ ਜ਼ਿਲਿਆਂ ਵਿਚ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) 9 ਤੋਂ 12 ਫਰਵਰੀ ਤੱਕ ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਅਬੋਹਰ ਵਿਚ ਹੋਣ ਵਾਲੀ ਨਸ਼ਾ ਵਿਰੋਧੀ ਪਦਯਾਤਰਾ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪਹਿਲਕਦਮੀ ਦਾ ਪੂਰਾ ਸਮਰਥਨ ਕਰੇਗੀ | ਇਸ ਸਬੰਧ ਵਿਚ ਇਕ ਆਨਲਾਈਨ ਮੀਟਿੰਗ ਹੋਈ | ਜਿਸ ਵਿਚ ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਰਾਜਪਾਲ ਨੂੰ ਪੂਰਾ ਭਰੋਸਾ ਦਿੱਤਾ ਕਿ ਇਨਾਂ ਖੇਤਰਾਂ ਦੇ ਸਾਰੇ ਵਿੱਦਿਅਕ ਅਦਾਰੇ ਇਸ ਪਹਿਲਕਦਮੀ ਦਾ ਸਰਗਰਮੀ ਨਾਲ ਸਮਰਥਨ ਕਰਨਗੇ | ਡਾ. ਕਟਾਰੀਆ ਨੇ ਅੱਗੇ ਦੱਸਿਆ ਕਿ ਅਨੀਰੁੱਧ ਗੁਪਤਾ (ਡੀ.ਸੀ.ਐਮ ਸਕੂਲ), ਦਵਿੰਦਰ ਪਾਲ ਸਿੰਘ ਰਿੰਪੀ (ਦੇਸ਼ ਭਗਤ ਕਾਲਜ ਮੋਗਾ), ਹੀਰਾ ਲਾਲ ਸ਼ਰਮਾ (ਫ਼ਿਰੋਜ਼ਪੁਰ ਇੰਜੀਨੀਅਰਿੰਗ ਕਾਲਜ), ਪਰਵੀਨ ਗਰਗ (ਆਈ.ਐੱਸ.ਐਫ. ਕਾਲਜ, ਮੋਗਾ), ਰਾਜੇਸ਼ ਭਾਦਵਾਜ (ਐੱਸ. ਬੀ. ਐੱਸ. ਕਾਲਜ, ਪੱਟੀ), ਅਤੇ ਜਗਜੀਤ ਸਿੰਘ (ਪੰਜਾਬ ਕਾਲਜ ਆਫ਼ ਲਾਅ, ਤਰਨਤਾਰਨ) ਇਸ ਜਾਗਰੂਕਤਾ ਮਾਰਚ ਦੌਰਾਨ ਵੱਖ-ਵੱਖ ਖੇਤਰਾਂ ਲਈ ਕੋਆਰਡੀਨੇਟਰ ਵਜੋਂ ਸੇਵਾ ਨਿਭਾਉਣਗੇ |
ਉਨ੍ਹਾਂ ਇਹ ਵੀ ਦੱਸਿਆ ਕਿ ਫ਼ਾਜ਼ਿਲਕਾ ਤੋਂ ਕਰਨ ਗਿਲਹੋਤਰਾ ਫਾਊਾਡੇਸ਼ਨ ਇਸ ਮੁਹਿੰਮ ਨੂੰ ਆਪਣਾ ਸਮਰਥਨ ਦੇਵੇਗੀ | ਪਦ ਯਾਤਰਾ ਦਾ ਸਮਾਪਤੀ ਸਮਾਰੋਹ ਪੁੱਕਾ ਦੁਆਰਾ ਅਬੋਹਰ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਅਭਿਸ਼ੇਕ ਕਾਲਜ, ਜੈਨ ਕਾਲਜ, ਮੀਰਾ ਕਾਲਜ, ਜੀ.ਜੀ.ਐੱਸ ਕਾਲਜ, ਅਤੇ ਹੋਰ, ਸਮਾਜ ਸੇਵਕ ਗਗਨ ਚੁੱਘ ਦੇ ਨਾਲ, ਇਸ ਸਮਾਗਮ ਦਾ ਸਮਰਥਨ ਕਰਨਗੇ | ਪੁੱਕਾ ਇਸ ਮਹੱਤਵਪੂਰਨ ਪਹਿਲਕਦਮੀ ਲਈ ਪੰਜਾਬ ਦੇ ਮਾਣਯੋਗ ਰਾਜਪਾਲ ਨੂੰ ਵੀ ਸਨਮਾਨਿਤ ਕਰੇਗਾ |