22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਅਭਿਸ਼ੇਕ ਕਾਲਜ 'ਚ ਰਵਨੀਤ ਸਿੰਘ ਦੇ 'ਕੈਂਟੀਨੀ ਮੰਡੀਰ' ਸ਼ੋਅ ਨੇ ਮਚਾਈ ਧੂਮ, ਵਿਦਿਆਰਥੀਆਂ ਨੇ ਦਿਖਾਏ ਜੌਹਰ

Ad Position 21
No active advertisement
ਅਭਿਸ਼ੇਕ ਕਾਲਜ ਵਿਚ 'ਕੈਂਟੀਨੀ ਮੰਡੀਰ' ਸ਼ੋਅ ਦੌਰਾਨ ਪ੍ਰਸਿੱਧ ਹੋਸਟ ਰਵਨੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਸ਼ਕੁੰਤਲਾ ਮਿੱਢਾ ਅਤੇ ਕਾਲਜ ਸਟਾਫ਼ | (ਸੱਜੇ) ਸ਼ੋਅ ਦੌਰਾਨ ਹੋਸਟ ਰਵਨੀਤ ਸਿੰਘ ਨਾਲ ਉਤਸ਼ਾਹ ਵਿਚ ਵਿਦਿਆਰਥੀ ਅਤੇ ਕਾਲਜ ਸਟਾਫ਼ | ਅਜੀਤ ਤਸਵੀਰਾਂ <br/> 06-02-2026
ਅਬੋਹਰ, 5 ਫਰਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਅਭਿਸ਼ੇਕ ਕਾਲਜ ਦੌਲਤਪੁਰਾ ਵਿਖੇ ਐਮ. ਐੱਚ.1 ਚੈਨਲ ਦੇ ਪ੍ਰਸਿੱਧ ਸ਼ੋਅ ਕੈਂਟੀਨੀ ਮੰਡੀਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਸ਼ੋਅ ਦੀ ਮੇਜ਼ਬਾਨੀ ਮਸ਼ਹੂਰ ਹੋਸਟ ਰਵਨੀਤ ਸਿੰਘ ਨੇ ਕੀਤੀ, ਜਿਨ੍ਹਾਂ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਕਾਲਜ ਕੈਂਪਸ ਵਿਚ ਤਹਿਲਕਾ ਮਚਾ ਦਿੱਤਾ | ਇਸ ਮੌਕੇ ਐਮ.ਐੱਚ.1 ਚੈਨਲ ਦੇ ਡਾਇਰੈਕਟਰ ਸੁਭਾਸ਼ ਸੈਣੀ ਵੀ ਆਪਣੀ ਪੂਰੀ ਟੀਮ ਸਮੇਤ ਸ਼ੋਅ ਦੀ ਸ਼ੂਟਿੰਗ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਰਵਨੀਤ ਸਿੰਘ ਦੇ ਕਾਲਜ ਪਹੁੰਚਣ 'ਤੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ |
ਪ੍ਰੋਗਰਾਮ ਦਾ ਆਗਾਜ਼ ਕਾਲਜ ਦੀ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀਮਤੀ ਸ਼ਕੁੰਤਲਾ ਮਿੱਢਾ ਦੇ ਸਵਾਗਤੀ ਭਾਸ਼ਣ ਨਾਲ ਹੋਇਆ | ਸ਼ੋਅ ਦੌਰਾਨ ਵਿਦਿਆਰਥੀਆਂ ਨੇ ਡਾਂਸ, ਗਿੱਧਾ, ਸ਼ਾਇਰੀ ਅਤੇ ਕਵਿਤਾਵਾਂ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਕਾਲਜ ਸਟਾਫ਼ ਨੇ ਵੀ ਮੰਚ 'ਤੇ ਆਪਣੀਆਂ ਪੇਸ਼ਕਾਰੀਆਂ ਦੇ ਕੇ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ | ਇਸ ਸ਼ੋਅ ਨੂੰ ਦੇਖਣ ਲਈ ਨਾ ਸਿਰਫ਼ ਕਾਲਜ ਦੇ ਵਿਦਿਆਰਥੀ, ਸਗੋਂ ਦੂਰ-ਦਰਾਜ਼ ਤੋਂ ਵੀ ਲੋਕ ਪਹੁੰਚੇ ਹੋਏ ਸਨ, ਜਿਸ ਕਾਰਨ ਪੂਰੇ ਕੈਂਪਸ ਵਿਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ.ਰਾਜਵੀਰ ਕੌਰ, ਪਿ੍ਅੰਕਾ ਜੁਨੇਜਾ, ਤਨੂ ਕੁੱਕੜ, ਰਜਨੀ ਬਾਲਾ, ਸੰਦੀਪ ਸਿੰਘ ਅਤੇ ਹੋਰ ਸਮੂਹ ਸਟਾਫ਼ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਪ੍ਰੋਗਰਾਮ ਦੇ ਅਖੀਰ ਵਿਚ ਕਾਲਜ ਪ੍ਰਬੰਧਕਾਂ ਵਲੋਂ ਰਵਨੀਤ ਸਿੰਘ ਅਤੇ ਐਮ.ਐੱਚ.1 ਚੈਨਲ ਦੀ ਪੂਰੀ ਟੀਮ ਨੂੰ ਯਾਦਗਾਰੀ ਚਿੰਨ੍ਹ (ਟਰਾਫ਼ੀ) ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਵਿਖੇ ਮੇਘ ਸਭਾ ਵਲੋਂ ਕਰਵਾਇਆ ਜਾਵੇਗਾ ਮਹਾਂ ਸੰਮੇਲਨ-ਐਡਵੋਕੇਟ ਹਰਬੰਸ ਮੇਘ ਅਗਲੀ ਖ਼ਬਰ ਪੁੱਕਾ ਅਤੇ ਰਾਜਪਾਲ ਪੰਜਾਬ ਨਸ਼ਾ ਮੁਕਤੀ ਮਾਰਚ 'ਚ ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਅਬੋਹਰ ਹਿੱਸਾ ਲੈਣਗੇ
Ad Position 24