26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਖੇਤ 'ਚ ਬਣੀ ਡਿੱਗੀ ਵਿਚ ਡਿਗਣ ਕਾਰਨ 3 ਦੀ ਮੌਤ

Ad Position 21
No active advertisement
ਅਜੀਤ ਡੈਸਕ 07-02-2026
ਫ਼ਾਜ਼ਿਲਕਾ/ਮੰਡੀ ਅਰਨੀਵਾਲਾ, 6 ਫਰਵਰੀ (ਦਵਿੰਦਰ ਪਾਲ ਸਿੰਘ, ਨਿਸ਼ਾਨ ਸਿੰਘ ਮੋਹਲ਼ਾ)-ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਪਿੰਡ ਰਾਸੂਵਾਲਾ (ਚੱਕ 7 ਆਈ. ਡੀ. ਜੀ.) 'ਚ ਇਕ ਦੁੱਖ ਦਾਇਕ ਘਟਨਾ ਵਾਪਰੀ ਹੈ | ਖੇਤ 'ਚ ਬਣੀ ਪਾਣੀ ਦੀ ਡਿੱਗੀ ਵਿਚ ਇਕੋ ਹੀ ਕਿਸਾਨ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ | ਮਿ੍ਤਕਾਂ 'ਚ ਪਰਿਵਾਰ ਦਾ ਮੁਖੀ ਗੁਰਦੀਪ ਸਿੰਘ ਅਤੇ ਉਸ ਦੇ ਦੋ ਬੇਟੇ ਲਖਵੀਰ ਸਿੰਘ 23 ਸਾਲ ਤੇ ਰਾਜਬਿੰਦਰ ਸਿੰਘ 15 ਸਾਲ ਸ਼ਾਮਿਲ ਹਨ | ਪਰਿਵਾਰ 'ਚ ਮਿ੍ਤਕ ਗੁਰਦੀਪ ਸਿੰਘ ਦੀ ਪਤਨੀ ਅਤੇ ਇਕ 18 ਸਾਲਾ ਬੇਟੀ ਬਾਕੀ ਬਚੇ ਹਨ | ਉਸ ਦਾ ਬਜ਼ੁਰਗ ਪਿਤਾ ਮੇਜਰ ਸਿੰਘ ਕਰੀਬ 20 ਸਾਲ ਪਹਿਲਾਂ ਵੀ ਅਜਿਹਾ ਸਦਮਾ ਝੱਲ ਚੁੱਕਾ ਹੈ | ਉਸ ਦਾ ਇਕ ਬੇਟਾ ਪਹਿਲਾਂ ਵੀ ਪਾਣੀ ਵਾਲੀ ਡਿੱਗੀ 'ਚ ਡਿਗ ਕੇ ਰੱਬ ਨੂੰ ਪਿਆਰਾ ਹੋ ਚੁੱਕਾ ਹੈ | ਹੁਣ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਵੀ ਜੀਅ ਨਹੀਂ ਹੈ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਖੇਤ 'ਚ ਕਣਕ ਨੂੰ ਸਪਰੇ ਕਰਨ ਲਈ ਗਿਆ ਸੀ, ਜਿਥੇ ਉਸ ਦਾ ਛੋਟਾ ਪੁੱਤਰ, ਜਿਸ ਦੀ ਉਮਰ 15 ਸਾਲ ਹੈ ਉਹ ਆਪਣੇ ਪਿਤਾ ਦੇ ਨਾਲ ਖੇਤ ਵਿਚ ਬਣੀ ਪਾਣੀ ਦੀ ਡਿੱਗੀ 'ਚੋਂ ਪਾਣੀ ਕੱਢ ਕੇ ਮਦਦ ਕਰ ਰਿਹਾ ਸੀ ਅਤੇ ਵੱਡਾ ਬੇਟਾ ਖੇਤ 'ਚ ਪੱਠੇ ਵੱਢ ਰਿਹਾ ਸੀ | ਗੁਰਦੀਪ ਸਿੰਘ ਕਣਕ ਨੂੰ ਡਰੰਮੀ ਦੇ ਨਾਲ ਸਪਰੇਅ ਕਰ ਰਿਹਾ ਸੀ | ਖੇਤ 'ਚ ਤਿੰਨੇ ਪਿਓ ਪੁੱਤ ਕੰਮ ਕਰ ਰਹੇ ਸਨ | ਤਿੰਨਾਂ ਦੀ ਪਾਣੀ ਵਾਲੀ ਡਿੱਗੀ ਵਿਚ ਡਿੱਗਣ ਕਰਕੇ ਮੌਤ ਹੋ ਗਈ | ਇਸ ਦਾ ਪਤਾ ਉਸ ਵੇਲੇ ਲੱਗਾ ਜਦ ਇਹ ਤਿੰਨੋ ਜਣੇ ਖੇਤੋਂ ਘਰ ਦੇਰ ਰਾਤ ਤੱਕ ਨਾ ਪਰਤੇ | ਜਦ ਇਨ੍ਹਾਂ ਦੀ ਭਾਲ ਕੀਤੀ ਗਈ ਤਾਂ ਪਾਣੀ ਦੀ ਡਿੱਗੀ ਵਿਚ ਸਿਰ ਉੱਪਰ ਪਹਿਨਣ ਵਾਲੀ ਟੋਪੀ ਤੈਰ ਰਹੀ ਸੀ ਅਤੇ ਪੈਰਾਂ ਵਾਲੀਆਂ ਚੱਪਲਾਂ, ਸਪਰੇ ਵਾਲੀ ਡਰੰਮੀ ਕੋਲ ਹੀ ਪਈ ਸੀ | ਮੌਕੇ 'ਤੇ ਵੱਡੀ ਗਿਣਤੀ 'ਚ ਪੁੱਜ ਕੇ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਕੋਲ ਸਿਰਫ਼ ਦੋ ਏਕੜ ਜ਼ਮੀਨ ਸੀ ਅਤੇ ਉਹ ਪੰਜਾਬੀ ਕਿਸਾਨ ਸੀ | ਪਰਿਵਾਰ 'ਚ ਬਾਕੀ ਉਸ ਦੀ ਪਤਨੀ ਤੇ ਇਕ ਬੇਟੀ ਬਚੀ ਹੈ, ਜਿਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ | ਪਿੰਡ ਵਾਸੀ ਵੀ ਗਹਿਰੇ ਸਦਮੇ 'ਚ ਹਨ | ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਭਾਰਤ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨਘਾਟ 'ਚ ਤਿੰਨਾਂ ਪਰਿਵਾਰਕ ਮੈਂਬਰਾਂ ਦੇ ਸਿਵੇ ਬਲੇ | ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਬਹੁਤ ਮਿਹਨਤੀ ਸੀ | ਉਸ ਨੇ ਸਪਰੇ ਕਰਕੇ ਮਜ਼ਦੂਰੀ ਲਈ ਭੱਠੇ 'ਤੇ ਕੰਮ ਕਰਨ ਜਾਣਾ ਸੀ | ਉਸ ਨੇ ਕੰਮ ਦੇ ਲਈ ਜਲਦੀ ਜਾਣਾ ਸੀ, ਜਿਸ ਕਰਕੇ ਉਸ ਨੇ ਸਕੂਲ 'ਚ ਨੌਵੀਂ ਜਮਾਤ ਵਿਚ ਪੜ੍ਹਦੇ ਆਪਣੇ ਛੋਟੇ ਬੇਟੇ ਨੂੰ ਸਕੂਲੋਂ ਲਿਆ ਕੇ ਸਪਰੇਅ ਕਰਨ ਦੇ ਲਈ ਨਾਲ ਸਹਾਇਤਾ ਵਾਸਤੇ ਲਗਾਇਆ ਸੀ | ਵੱਡਾ ਬੇਟਾ ਨੀਟ ਦੀ ਤਿਆਰੀ ਕਰ ਰਿਹਾ ਸੀ | ਓਧਰ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਪਰੇ ਜਿਥੇ ਕੀਤੀ ਜਾਣੀ ਸੀ ਉਥੇ ਇਕ ਘੰਟੇ ਬਾਅਦ ਹੀ ਖਾਲ 'ਚ ਪਾਣੀ ਆ ਜਾਣਾ ਸੀ | ਪਰ ਉਸ ਵਲੋਂ ਡਿੱਗੀ 'ਚੋਂ ਪਾਣੀ ਕੱਢ ਕੇ ਆਪਣਾ ਜਲਦੀ ਕੰਮ ਨਿਬੇੜਨਾ ਚਾਹਿਆ ਪਰ ਇਹ ਕੀ ਪਤਾ ਸੀ ਕਿ ਇਹ ਸਭ ਕੁੱਝ ਪਰਿਵਾਰ ਵਾਸਤੇ ਵੱਡਾ ਕਾਲ ਬਣ ਜਾਣਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਅਬੋਹਰ ਦੇ ਚਾਈਲਡ ਕੇਅਰ ਹੋਮ ਤੇ ਬਿਰਧ ਆਸ਼ਰਮਾਂ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ
Ad Position 24