26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਹੌਂਡਾ ਇੰਡੀਆ ਫਾਊਾਡੇਸ਼ਨ ਨੇ ਉਦੇਪੁਰ ਪੁਲਿਸ ਨੂੰ ਸੌਂਪੇ 25 ਕਿਊ. ਆਰ. ਟੀ. ਮੋਟਰਸਾਈਕਲ

Ad Position 21
No active advertisement
ਅਜੀਤ ਡੈਸਕ 07-02-2026
ਫ਼ਾਜ਼ਿਲਕਾ, 6 ਫਰਵਰੀ (ਦਵਿੰਦਰ ਪਾਲ ਸਿੰਘ)-ਸੜਕ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਅਹਿਮ ਪਹਿਲ ਕਰਦਿਆਂ ਹੌਂਡਾ ਇੰਡੀਆ ਫਾਊਾਡੇਸ਼ਨ ਨੇ ਉਦੇਪੁਰ ਪੁਲਿਸ ਨੂੰ 25 ਕਵਿਕ ਰਿਸਪਾਂਸ ਟੀਮ ਮੋਟਰਸਾਈਕਲ ਸੌਂਪੇ ਹਨ | ਇਹ ਉਪਰਾਲਾ ਫਾਊਾਡੇਸ਼ਨ ਦੇ ਪ੍ਰਮੁੱਖ ਸੜਕ ਸੁਰੱਖਿਆ ਪ੍ਰੋਗਰਾਮ ਸੜਕ ਸਹਾਇਕ ਸੁਰੱਖਿਅਤ ਮਾਰਗ, ਸੁਰੱਖਿਅਤ ਜੀਵਨ' ਤਹਿਤ ਕੀਤਾ ਗਿਆ ਹੈ | ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਨ੍ਹਾਂ ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਇਹ ਹੌਂਡਾ ਸ਼ਾਈਨ-100 ਮੋਟਰਸਾਈਕਲ ਟਰੈਫ਼ਿਕ ਪ੍ਰਬੰਧਨ, ਐਮਰਜੈਂਸੀ ਸਹਾਇਤਾ ਤੇ ਭੀੜ ਵਾਲੇ ਖੇਤਰਾਂ ਵਿਚ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੇ | ਇਹ ਪ੍ਰਾਜੈਕਟ ਹੌਂਡਾ ਦੇ ਸਾਲ 2050 ਤੱਕ 'ਟਕਰਾਅ-ਮੁਕਤ ਸਮਾਜ' ਬਣਾਉਣ ਦੇ ਵਿਸ਼ਵ-ਵਿਆਪੀ ਸੰਕਲਪ ਦਾ ਹਿੱਸਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਵਿਚ ਫਾਊਾਡੇਸ਼ਨ ਵਲੋਂ ਗੁਜਰਾਤ, ਚੰਡੀਗੜ੍ਹ, ਰਾਜਸਥਾਨ ਤੇ ਕਰਨਾਟਕ ਦੇ ਪੁਲਿਸ ਵਿਭਾਗਾਂ ਨੂੰ ਕੁੱਲ 250 ਕਿਊ. ਆਰ. ਟੀ. ਮੋਟਰਸਾਈਕਲ ਮੁਹੱਈਆ ਕਰਵਾਏ ਜਾ ਚੁੱਕੇ ਹਨ | ਇਸ ਜਨਤਕ-ਨਿੱਜੀ ਭਾਈਵਾਲੀ ਵਾਲੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿਚ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਅਹਿਮ ਭੂਮਿਕਾ ਨਿਭਾਈ | ਸਮਾਗਮ ਦੌਰਾਨ ਰਾਜਪਾਲ ਕਟਾਰੀਆ ਦੇ ਨਾਲ ਜ਼ਿਲ੍ਹਾ ਕਲੈਕਟਰ ਨਮਿਤ ਮਹਿਤਾ, ਆਈ. ਜੀ. ਗੌਰਵ ਵਾਸਤਵ, ਐੱਸ. ਪੀ. ਯੋਗਸ਼ ਗੋਇਲ ਤੇ ਹੌਂਡਾ ਇੰਡੀਆ ਫਾਊਾਡੇਸ਼ਨ ਦੇ ਆਪਰੇਟਿੰਗ ਅਫ਼ਸਰ ਰਾਜੀਵ ਤਨੇਜਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ | ਫਲੈਸ਼ ਲਾਈਟਾਂ, ਸਾਇਰਨ ਤੇ ਪਬਲਿਕ ਐਡਰੈੱਸ ਸਿਸਟਮ ਨਾਲ ਲੈਸ ਇਹ ਵਾਹਨ ਹਾਦਸਿਆਂ ਦੇ ਸਮੇਂ ਪੁਲਿਸ ਦੀ ਮਦਦ ਪਹੁੰਚਾਉਣ ਦੀ ਰਫ਼ਤਾਰ ਨੂੰ ਵਧਾਉਣਗੇ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸੰਪੰਨ ਅਗਲੀ ਖ਼ਬਰ ਦਿਵਿਆਂਗ ਬੱਚਿਆਂ ਲਈ ਰੰਗਾਰੰਗ ਪ੍ਰੋਗਰਾਮ 13 ਨੂੰ
Ad Position 24