26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਸੰਪੰਨ

Ad Position 21
No active advertisement
ਅਜੀਤ ਡੈਸਕ 07-02-2026
ਜਲਾਲਾਬਾਦ, 6 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਅਹਿਮ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਜਲਾਲਾਬਾਦ ਵਿਖੇ ਹੋਈ | ਇਸ ਮੀਟਿੰਗ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਜਾਣ ਵਾਲੇ ਪੈਨਸ਼ਨਰਜ਼ ਸਵ: ਸਤਨਾਮ ਸਿੰਘ ਮਹਿਰਮ, ਸਵ:ਗੁਰਬਖ਼ਸ਼ ਸਿੰਘ ਮਦਾਨ ਅਤੇ ਸਵ: ਰਾਜ ਕੁਮਾਰ ਨਾਗਪਾਲ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੀਟਿੰਗ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਮੰਨਣ ਦੀ ਜ਼ੋਰਦਾਰ ਵਕਾਲਤ ਕੀਤੀ | ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਛਾਬੜਾ, ਦੁਨੀ ਚੰਦ ਬਤਰਾ, ਨਿਰਮਲਜੀਤ ਸਿੰਘ ਬਰਾੜ, ਦੇਸ ਰਾਜ ਗਾਂਧੀ ਸਰਪ੍ਰਸਤ, ਰਾਜ ਕੁਮਾਰ ਸੀਵਾਨ, ਸਤੀਸ਼ ਕੁਮਾਰ ਚਰਾਇਆ, ਪ੍ਰਵੇਸ਼ ਖੰਨਾ, ਪ੍ਰੇਮ ਪ੍ਰਕਾਸ਼ ਰਿਟਾਇਰਡ ਕਾਨੂੰਗੋ, ਡਾ.ਪ੍ਰਕਾਸ਼ ਦੋਸ਼ੀ ਆਦਿ ਨੇ ਸੰਬੋਧਨ ਕੀਤਾ | ਰਾਜ ਕੁਮਾਰ ਬਜਾਜ ਜਨਰਲ ਸਕੱਤਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ 'ਪੁਆਰ ਨੇ ਐਸੋਸੀਏਸ਼ਨ ਦੇ ਕੀਤੇ ਕੰਮਾਂ ਅਤੇ ਆਉਣ ਵਾਲੇ ਸਮੇਂ ਦੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ 12 ਫਰਵਰੀ 2026 ਦੇ ਭਾਰਤ ਬੰਦ ਅਤੇ 13 ਫਰਵਰੀ 2026 ਨੂੰ ਡੀ ਸੀ ਦਫ਼ਤਰ ਫ਼ਾਜ਼ਿਲਕਾ ਵਿਖੇ ਮੰਗ-ਪੱਤਰ ਦੇਣ ਲਈ ਜਥੇਬੰਦੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ 12 ਫਰਵਰੀ 2026 ਦਿਨ ਵੀਰਵਾਰ ਨੂੰ ਐਡਵਾਂਸ ਆਈ ਕੇਅਰ ਸੈਂਟਰ ਜਲਾਲਾਬਾਦ ਦੇ ਸਹਿਯੋਗ ਨਾਲ ਇਸੇ ਹਸਪਤਾਲ ਵਿਖੇ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਦਾਰ ਨਾਥ ਨਾਗਪਾਲ, ਅਸ਼ੋਕ ਕੁਮਾਰ ਗਗਨੇਜਾ, ਪਿੰਦਰ ਕੁਮਾਰ, ਕੇਵਲ ਕਿ੍ਸ਼ਨ ਸੇਠੀ, ਬਲਬੀਰ ਸਿੰਘ ਰੋਡਵੇਜ਼, ਸੁਰਜੀਤ ਸਿੰਘ, ਅਮੀਰ ਸਿੰਘ, ਗੁਰਨਾਥ ਸਿੰਘ,ਮਿਲਖ ਰਾਜ, ਗੋਬਿੰਦ ਰਾਮ, ਦਰਸ਼ਨ ਲਾਲ ਨਿਰਭੈ ਸਿੰਘ ਆਦਿ ਹਾਜ਼ਰ |
Ad Position 22
No active advertisement
ਪਿਛਲੀ ਖ਼ਬਰ ਸਬ-ਜੇਲ੍ਹ ਵਿਖੇ ਕੈਦੀਆਂ ਲਈ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਅਗਲੀ ਖ਼ਬਰ ਹੌਂਡਾ ਇੰਡੀਆ ਫਾਊਾਡੇਸ਼ਨ ਨੇ ਉਦੇਪੁਰ ਪੁਲਿਸ ਨੂੰ ਸੌਂਪੇ 25 ਕਿਊ. ਆਰ. ਟੀ. ਮੋਟਰਸਾਈਕਲ
Ad Position 24