27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਨਗਰ ਨਿਗਮ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਿਨਾਂ ਨਹੀਂ ਖ਼ਤਮ ਹੋ ਸਕਦੀ ਨਾਜਾਇਜ਼ ਕਬਜ਼ੇ ਦੀ ਪ੍ਰਥਾ

Ad Position 21
No active advertisement
ਅਜੀਤ ਡੈਸਕ 07-02-2026
ਅਬੋਹਰ, 6 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮਹੀਨੇ-ਮੱਸਿਆ ਕਦੇ-ਕਦੇ ਮੁਹਿੰਮ ਆਰੰਭੀ ਜਾਂਦੀ ਹੈ ਪਰ ਉਸ ਦਾ ਕੋਈ ਸਾਰਥਿਕ ਨਤੀਜਾ ਤਦ ਤੱਕ ਸਾਹਮਣੇ ਨਹੀਂ ਆਉਂਦਾ ਜਦ ਤੱਕ ਨਗਰ ਨਿਗਮ ਪ੍ਰਸ਼ਾਸਨ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਦਾ | ਨਗਰ ਨਿਗਮ ਪ੍ਰਸ਼ਾਸਨ ਅਕਸਰ ਛੋਟੇ ਦੁਕਾਨਦਾਰਾਂ ਤੇ ਰੇਹੜੀ ਚਾਲਕਾਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਉਣ ਲਈ ਕਈ ਵਾਰ ਸੁਰਖ਼ੀਆਂ ਵਿਚ ਆਇਆ ਹੈ ਪਰ ਕਈ ਵੱਡੇ ਦੁਕਾਨਦਾਰ ਵੀ ਫੁੱਟਪਾਥ ਤੇ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਬਾਜ਼ ਨਹੀਂ ਆਉਂਦੇ | ਇਸ ਸੰਬੰਧੀ ਵੀ ਨਗਰ ਨਿਗਮ ਪ੍ਰਸ਼ਾਸਨ ਕਈ ਵਾਰ ਆਪਣੀ ਮੁਹਿੰਮ ਚਲਾ ਚੁੱਕਾ ਹੈ ਪਰ ਕੋਈ ਸਖ਼ਤੀ ਨਾ ਕੀਤੇ ਜਾਣ ਕਾਰਨ ਨਗਰ ਨਿਗਮ ਪ੍ਰਸ਼ਾਸਨ ਦੀ ਟੀਮ ਦੇ ਪਾਸੇ ਹੁੰਦੇ ਹੀ ਮੁੜ ਤੋਂ ਕਈ ਦੁਕਾਨਦਾਰ ਆਪਣੀ ਦੁਕਾਨਦਾਰੀ ਫੁੱਟਪਾਥ ਤੇ ਸੜਕਾਂ ਤੱਕ ਸਜਾ ਲੈਂਦੇ ਹਨ, ਜਿਸ ਕਾਰਨ ਆਮ ਰਾਹਗੀਰਾਂ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਬਾਜ਼ਾਰਾਂ 'ਚ ਟ੍ਰੈਫ਼ਿਕ ਵਿਵਸਥਾ ਵੀ ਚੌਪਟ ਹੋ ਜਾਂਦੀ ਹੈ ਤੇ ਲੋਕਾਂ ਨੂੰ ਆਪਣੇ ਵਹੀਕਲ ਪਾਰਕਿੰਗ ਕਰਨ ਵਿਚ ਵੀ ਭਾਰੀ ਮੁਸ਼ਕਿਲ ਪੈਦਾ ਹੁੰਦੀ ਹੈ | ਇਸ ਸੰਬੰਧੀ ਸ਼ਹਿਰ ਦੇ ਜਾਗਰੂਕ ਲੋਕਾਂ ਦਾ ਮੰਨਣਾ ਹੈ ਕਿ ਜਦ ਤੱਕ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਖ਼ਤੀ ਨਾਲ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨਹੀਂ ਆਰੰਭੀ ਜਾਂਦੀ ਤਦ ਤੱਕ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀ ਪ੍ਰਥਾ ਖ਼ਤਮ ਨਹੀਂ ਹੋ ਸਕਦੀ ਜਦ ਕਿ ਦੂਜੇ ਪਾਸੇ ਵਪਾਰਕ ਸੰਗਠਨਾਂ ਤੇ ਦੁਕਾਨਦਾਰਾਂ ਨੂੰ ਵੀ ਆਪਣਾ ਫ਼ਰਜ਼ ਸਮਝਦੇ ਹੋਏ ਆਪਣੀ ਦੁਕਾਨਦਾਰੀ ਆਪਣੀ ਬਾਉਂਡਰੀ ਤੱਕ ਹੀ ਸੀਮਤ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਲਈ ਕੋਈ ਪਰੇਸ਼ਾਨੀ ਨਾ ਬਣੇ | ਜਾਗਰੂਕ ਲੋਕਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਟੀਮ ਵੀ ਆਪਣਾ ਆਜ਼ਾਦੀ ਨਾਲ ਕੰਮ ਤਦ ਕਰ ਸਕਦੀ ਹੈ ਜਦ ਕੰਮ 'ਚ ਕਿਸੇ ਤਰ੍ਹਾਂ ਦੀ ਰਾਜਸੀ ਦਖ਼ਲਅੰਦਾਜ਼ੀ ਨਾ ਹੋਵੇ ਜਦ ਵੋਟਾਂ ਦਾ ਮਸਲਾ ਸਾਹਮਣੇ ਆਉਂਦਾ ਹੈ ਤਾਂ ਸਾਰੇ ਸਿਆਸੀ ਲੋਕ ਚੁੱਪੀ ਵੱਟ ਲੈਂਦੇ ਹਨ ਤੇ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪੀ. ਓ. ਸਟਾਫ਼ ਨੇ ਕੀਤਾ 1 ਭਗੌੜਾ ਕਾਬੂ ਅਗਲੀ ਖ਼ਬਰ ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ ਕਰਨਗੇ ਰੋਸ ਰੈਲੀ
Ad Position 24