27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਆਈ. ਸੀ. ਏ. ਆਰ.-ਸੀਫੇਟ ਖੇਤਰੀ ਸਟੇਸ਼ਨ ਅਬੋਹਰ ਵਿਖੇ ਮਸ਼ਰੂਮ ਉਤਪਾਦਨ 'ਤੇ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 07-02-2026
ਅਬੋਹਰ, 6 ਫਰਵਰੀ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਸੈਂਟਰਲ ਇੰਸਟੀਚਿਊਟ ਫ਼ਾਰ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਈ. ਸੀ. ਏ. ਆਰ.-ਸੀਫੇਟ) ਖੇਤਰੀ ਸਟੇਸ਼ਨ ਅਬੋਹਰ ਨੇ ਅਨੁਸੂਚਿਤ ਜਾਤੀ ਉਪ-ਯੋਜਨਾ ਦੇ ਤਹਿਤ ਤਿੰਨ ਦਿਨਾਂ ਮਸ਼ਰੂਮ ਉਤਪਾਦਨ ਸਿਖਲਾਈ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ | ਸਿਖਲਾਈ ਪ੍ਰੋਗਰਾਮ ਵਿਚ ਕੁਲ 25 ਭਾਗੀਦਾਰਾਂ ਨੇ ਹਿੱਸਾ ਲਿਆ | ਡਾ. ਅਮਿੱਤ ਨਾਥ ਨੇ ਪ੍ਰੋਗਰਾਮ ਡਾਇਰੈਕਟਰ ਵਜੋਂ ਸੇਵਾ ਨਿਭਾਈ, ਜਦਕਿ ਡਾ. ਅਰਵਿੰਦ ਕੁਮਾਰ ਅਹਿਲਾਵਤ ਤੇ ਡਾ. ਮਹੇਸ਼ ਕੁਮਾਰ ਸਮੋਤਾ ਨੇ ਪ੍ਰੋਗਰਾਮ ਕੋਆਰਡੀਨੇਟਰ ਵਜੋਂ ਮੁੱਖ ਭੂਮਿਕਾਵਾਂ ਨਿਭਾਈਆਂ | ਇਸ ਤੋਂ ਇਲਾਵਾ ਪਿ੍ਥਵੀਰਾਜ, ਡਾ. ਰਮੇਸ਼ ਚੰਦ ਕਾਂਤਵਾ ਤੇ ਦਵਿੰਦਰ ਕੁਮਾਰ, ਸਹਿ-ਕੋਆਰਡੀਨੇਟਰਾਂ ਵਜੋਂ ਸਿਖਲਾਈ ਦੇ ਸੁਚਾਰੂ ਸੰਚਾਲਨ 'ਚ ਸਹਾਇਤਾ ਕੀਤੀ | ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਵਿਗਿਆਨਕ ਮਸ਼ਰੂਮ ਦੀ ਕਾਸ਼ਤ, ਬਟਨ ਤੇ ਓਇਸਟਰ ਮਸ਼ਰੂਮ ਉਤਪਾਦਨ, ਸਪੌਨ ਗੁਣਵੱਤਾ, ਬਿਸਤਰੇ ਦੀ ਤਿਆਰੀ, ਸੈਨੀਟੇਸ਼ਨ ਅਤੇ ਬਿਮਾਰੀ ਪ੍ਰਬੰਧਨ, ਕਟਾਈ, ਪ੍ਰੋਸੈਸਿੰਗ ਅਤੇ ਮੁੱਲ ਜੋੜਨ ਨਾਲ ਸੰਬੰਧਿਤ ਵਿਹਾਰਕ ਤੇ ਸਿਧਾਂਤਕ ਜਾਣਕਾਰੀ ਪ੍ਰਦਾਨ ਕੀਤੀ ਗਈ | ਮਸ਼ਰੂਮ ਉਤਪਾਦਨ ਨੂੰ ਘੱਟ ਲਾਗਤ ਵਾਲੇ, ਉੱਚ-ਮੁਨਾਫ਼ੇ ਵਾਲੇ ਸਵੈ-ਰੁਜ਼ਗਾਰ ਵਿਕਲਪ ਵਜੋਂ ਵੀ ਦਰਸਾਇਆ ਅਤੇ ਮਾਰਕੀਟਿੰਗ ਤੇ ਉਦਮਤਾ ਦੇ ਮੌਕਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਆਪਣੇ ਸੰਬੋਧਨ 'ਚ ਡਾ. ਅਮਿੱਤ ਨਾਥ ਨੇ ਕਿਹਾ ਕਿ ਮਸ਼ਰੂਮ ਉਤਪਾਦਨ ਪੇਂਡੂ ਨੌਜਵਾਨਾਂ ਤੇ ਅÏਰਤਾਂ ਲਈ ਆਮਦਨ ਪੈਦਾ ਕਰਨ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ ਤੇ ਇਸ ਨੂੰ ਸੀਮਤ ਜਗ੍ਹਾ ਤੇ ਸੀਮਤ ਸਰੋਤਾਂ ਨਾਲ ਅਪਣਾਇਆ ਜਾ ਸਕਦਾ ਹੈ | ਭਾਗੀਦਾਰਾਂ ਨੇ ਸਿਖਲਾਈ ਪ੍ਰੋਗਰਾਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਤੇ ਭਵਿੱਖ 'ਚ ਮਸ਼ਰੂਮ ਉਤਪਾਦਨ ਨੂੰ ਇਕ ਕਾਰੋਬਾਰ ਵਜੋਂ ਅੱਗੇ ਵਧਾਉਣ ਦੀ ਆਪਣੀ ਇੱਛਾ ਪ੍ਰਗਟ ਕੀਤੀ | ਪ੍ਰੋਗਰਾਮ ਦੇ ਅੰਤ 'ਚ ਭਾਗੀਦਾਰਾਂ ਨੂੰ ਸਿਖਲਾਈ ਸਮਗਰੀ ਅਤੇ ਸਪਰੇਅ ਪੰਪ ਵੰਡੇ ਗਏ | ਇਹ ਸਿਖਲਾਈ ਪ੍ਰੋਗਰਾਮ ਖੇਤਰ 'ਚ ਖੇਤੀਬਾੜੀ-ਅਧਾਰਤ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਅਰਥਪੂਰਨ ਪਹਿਲ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਰੇਤੇ ਦੀਆਂ ਅਣ-ਢਕੀਆਂ ਟਰਾਲੀਆਂ ਹਾਦਸਿਆਂ ਨੂੰ ਦੇ ਰਹੀਆਂ ਨੇ ਸੱਦਾ <br/> ਅਗਲੀ ਖ਼ਬਰ ਰਾਜਪਾਲ ਪੰਜਾਬ ਦੀ ਅਗਵਾਈ ਹੇਠ ਫ਼ਾਜ਼ਿਲਕਾ ਜ਼ਿਲ੍ਹੇ 'ਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ 11 ਤੋਂ-ਅਮਰਪ੍ਰੀਤ ਕੌਰ ਸੰਧੂ
Ad Position 24