20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਲਾਕ ਪੱਧਰ 'ਤੇ ਗੁਣਵੱਤਾ ਨਿਯੰਤਰਨ, ਨਮੂਨਾ ਇਕੱਠਾ ਕਰਨ ਤੇ ਸਟਾਕ ਰਜਿਸਟਰਾਂ ਦੀ ਅਧਿਕਾਰੀਆਂ ਨੇ ਕੀਤੀ ਜਾਂਚ <br/>

Ad Position 21
No active advertisement
ਫ਼ਾਜ਼ਿਲਕਾ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਤੇ ਟੀਮ ਮੈਂਬਰ ਇਕ ਦੁਕਾਨ 'ਤੇ ਸਟਾਕ ਰਜਿਸਟਰ ਦੀ ਜਾਂਚ ਕਰਦੇ ਹੋਏ | ਅਜੀਤ ਤਸਵੀਰ <br/> 21-02-2026
ਫ਼ਾਜ਼ਿਲਕਾ, 20 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਦੇਖ-ਰੇਖ ਹੇਠ ਬਲਾਕ ਪੱਧਰ 'ਤੇ ਗੁਣਵੱਤਾ ਨਿਯੰਤਰਨ, ਨਮੂਨਾ ਇਕੱਠਾ ਕਰਨ ਤੇ ਸਟਾਕ ਰਜਿਸਟਰਾਂ ਦੀ ਜਾਂਚ ਸੰਬੰਧੀ ਵਿਸ਼ੇਸ਼ ਕਾਰਵਾਈ ਕੀਤੀ ਗਈ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਤੇ ਪਰਵਸ਼ ਕੁਮਾਰ ਵਲੋਂ ਬਲਾਕ ਖੇਤਰ ਦੇ ਖਾਦ, ਬੀਜ ਅਤੇ ਕੀਟਨਾਸ਼ਕਾਂ ਦੇ ਵਿਕਰੇਤਿਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ | ਉਨ੍ਹਾਂ ਵਲੋਂ ਵੱਖ-ਵੱਖ ਕੰਪਨੀਆਂ ਦੇ ਬੀਜ, ਖਾਦ ਤੇ ਕੀਟਨਾਸ਼ਕਾਂ ਦੇ ਨਮੂਨੇ ਭਰ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਤਾਂ ਜੋ ਕਿਸਾਨਾਂ ਨੂੰ ਮਿਆਰੀ ਤੇ ਪ੍ਰਮਾਣਿਤ ਖੇਤੀ ਇਨਪੁੱਟਸ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ | ਜਾਂਚ ਦੌਰਾਨ ਸਟਾਕ ਰਜਿਸਟਰਾਂ, ਬਿੱਲ ਬੁੱਕਾਂ ਤੇ ਲਾਇਸੈਸਾਂ ਦੀ ਵੀ ਪੜਤਾਲ ਕੀਤੀ ਗਈ | ਅਧਿਕਾਰੀਆਂ ਨੇ ਡੀਲਰਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਰਿਕਾਰਡ ਨਿਯਮਾਂ ਅਨੁਸਾਰ ਅੱਪਡੇਟ ਰੱਖਣ ਅਤੇ ਕੇਵਲ ਮਿਆਰੀ ਸਮਗਰੀ ਹੀ ਵਿੱਕਰੀ ਲਈ ਰੱਖਣ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਅਜਿਹੀਆਂ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਟੀਆ ਜਾਂ ਨਕਲੀ ਸਮਗਰੀ ਤੋਂ ਬਚਾਇਆ ਜਾ ਸਕੇ ਅਤੇ ਜੇਕਰ ਕਿਸੇ ਵੀ ਡੀਲਰ ਵਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਨਾ ਕਰਨ ਤੇ ਕਿਸਾਨ ਭਲਾਈ ਨੂੰ ਪਹਿਲ ਦੇਣ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਘਰ ਅੱਗੇ ਐੱਸ.ਕੇ.ਐੱਮ. ਵਲੋਂ ਕੱਲ੍ਹ ਧਰਨਾ ਦੇਣ ਦਾ ਐਲਾਨ <br/> ਅਗਲੀ ਖ਼ਬਰ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਸੋਹਨਗੜ੍ਹ ਰੱਤੇਵਾਲਾ ਦੀ ਟੀਮ ਰਹੀ ਜੇਤੂ <br/>
Ad Position 24