14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਜ਼ੀਮ ਦੇਸ਼ ਪ੍ਰੇਮ ਸੰਗਠਨ ਨੇ ਕੂੜਾ ਸਾੜੇ ਜਾਣ ਖ਼ਿਲਾਫ਼ ਅਧਿਕਾਰੀਆਂ ਨੂੰ ਭੇਜਿਆ ਪੱਤਰ <br/>

Ad Position 21
No active advertisement
ਅਬੋਹਰ ਦੇ ਕੂੜਾ ਡੰਪ ਵਿਖੇ ਸੜ ਰਹੇ ਕੂੜੇ ਦੀ ਫਾਈਲ ਤਸਵੀਰ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 22-02-2026
ਅਬੋਹਰ, 21 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਜ਼ੀਮ ਦੇਸ਼ ਪ੍ਰੇਮ ਸੰਗਠਨ ਅਬੋਹਰ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਰਬਿੰਦਰ ਦੱਤਾ ਨੇ ਅਬੋਹਰ ਸ਼ਹਿਰ ਦੇ ਕੂੜਾ ਡੰਪ ਵਿਖੇ ਸ਼ਹਿਰ ਦੇ ਇਕੱਠੇ ਕੀਤੇ ਕੂੜੇ ਦੀ ਸਹੀ ਵਰਤੋਂ ਨਾ ਕਰਦੇ ਹੋਏ ਕੂੜੇ ਨੂੰ ਸਾੜਨ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਦੇ ਹੋਏ ਕੂੜੇ ਦੀ ਸਹੀ ਵਰਤੋਂ ਕਰਨ ਤੇ ਤਦ ਤੱਕ ਕੂੜਾ ਪਰਚੀ ਬੰਦ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਐਡਵੋਕੇਟ ਰਬਿੰਦਰ ਦੱਤਾ ਨੇ ਦੱਸਿਆ ਕਿ ਨਗਰ ਨਿਗਮ ਅਬੋਹਰ ਵਲੋਂ ਹਰ ਘਰ ਤੇ ਵਪਾਰਕ ਅਦਾਰਿਆਂ 'ਚੋਂ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਲਈ ਨਗਰ ਨਿਗਮ ਅਬੋਹਰ ਹਰ ਧਿਰ ਤੋਂ ਕੁੱਝ ਪੈਸੇ ਕੂੜਾ ਪਰਚੀ ਦੇ ਤਹਿਤ ਇਕੱਠਾ ਕਰ ਰਿਹਾ ਹੈ | ਇਸ ਦੇ ਨਾਲ-ਨਾਲ ਅਬੋਹਰ ਦੇ ਨਾਗਰਿਕਾਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਨਗਰ ਨਿਗਮ ਦਾ ਪੂਰਾ ਸਾਥ ਦਿੱਤਾ | ਇਹ ਸਾਥ ਨਾ ਕੇਵਲ ਕੂੜਾ ਪਰਚੀ ਕਟਾਉਣ 'ਚ ਬਲਕਿ ਐਂਟੀ ਸੋਰਸ ਸੈਗਰੀਗੇਸ਼ਨ 'ਚ ਵੀ ਹਰ ਨਾਗਰਿਕ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਕੂੜਾ ਗੱਡੀ 'ਚ ਪਾਇਆ ਪਰ ਇਸ ਤਰ੍ਹਾਂ ਕਰਨ ਦੇ ਬਾਵਜੂਦ ਵੀ ਦੇਖਣ ਨੂੰ ਇਹ ਮਿਲਦਾ ਹੈ ਕਿ ਵੱਖ-ਵੱਖ ਕੀਤਾ ਕੂੜਾ ਜਦ ਐਫ. ਸੀ. ਆਈ. ਗੁਦਾਮ ਦੇ ਪਿੱਛੇ ਬਣੇ ਕੂੜਾ ਡੰਪ 'ਚ ਸੁੱਟਿਆ ਜਾਂਦਾ ਹੈ ਤਾਂ ਇਕੋ ਥਾਂ ਢੇਰ ਕਰ ਦਿੱਤਾ ਜਾਂਦਾ ਹੈ | ਕੂੜਾ ਇਕੋ ਥਾਂ 'ਤੇ ਢੇਰ ਕਰਨ ਨਾਲ ਕੂੜੇ ਨੂੰ ਵੱਖ-ਵੱਖ ਕਰਨ ਦੀ ਵਿਚਾਰਧਾਰਾ 'ਤੇ ਹੀ ਬਹੁਤ ਵੱਡਾ ਇਕ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ | ਐਡਵੋਕੇਟ ਦੱਤਾ ਨੇ ਦੱਸਿਆ ਕਿ ਦੂਜੀ ਗੱਲ ਇਹ ਕਿ ਕੂੜੇ ਦਾ ਨਿਪਟਾਰਾ ਕਰਨ ਲਈ ਵੀ ਕੋਈ ਸਾਇੰਟਿਫਿਕ ਤਰੀਕਾ ਨਹੀਂ ਵਰਤਿਆ ਜਾਂਦਾ ਹੈ ਬਲਕਿ ਕੂੜੇ ਨੂੰ ਸਾੜ ਕੇ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ ਜੋ ਕਿ ਕਾਨੂੰਨੀ ਤੌਰ 'ਤੇ ਵੀ ਗ਼ਲਤ ਹੈ ਤੇ ਇਸ ਦੇ ਕਾਰਨ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਫੈਲਦਾ ਹੈ | ਜਿਸ ਨਾਲ ਅਬੋਹਰ 'ਚ ਕਈ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਨੇ ਘਰ-ਘਰ ਜਨਮ ਲਿਆ ਹੈ | ਜੇਕਰ ਕੂੜੇ ਦਾ ਨਿਪਟਾਰਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਤਾਂ ਇਹ ਜਨਤਾ ਦੇ ਪੈਸੇ ਦਾ ਸੱਦ ਉਪਯੋਗ ਨਹੀਂ ਹੈ | ਇਸ ਅਹਿਮ ਮਸਲੇ ਦੇ ਮੱਦੇਨਜ਼ਰ ਅਜ਼ੀਮ ਦੇਸ਼ ਪ੍ਰੇਮ ਸੰਗਠਨ ਦੇ ਕਾਨੂੰਨੀ ਸਲਾਹਕਾਰ ਰਬਿੰਦਰ ਦੱਤਾ ਨੇ ਪਹਿਲ ਕਰਦਿਆਂ ਹੋਇਆਂ ਪ੍ਰਸ਼ਾਸਨਿਕ ਸੁਧਾਰ ਕਰਨ ਦੀ ਮੰਗ ਕੀਤੀ ਹੈ | ਜਿਸ ਤਹਿਤ ਸੰਗਠਨ ਵਲੋਂ ਕਮਿਸ਼ਨਰ ਨਗਰ ਨਿਗਮ ਅਬੋਹਰ, ਐੱਸ. ਡੀ. ਐਮ. ਅਬੋਹਰ, ਡੀ. ਸੀ. ਫ਼ਾਜ਼ਿਲਕਾ, ਚੀਫ਼ ਸੈਕਟਰੀ ਪੰਜਾਬ, ਰਿਜਨਲ ਅਫ਼ਸਰ ਪੋਲਿਊਸ਼ਨ ਕੰਟਰੋਲ ਬੋਰਡ ਬਠਿੰਡਾ ਆਦਿ ਨੂੰ ਪੱਤਰ ਲਿਖਿਆ ਗਿਆ ਹੈ, ਜਿਸ 'ਚ ਮੰਗ ਕੀਤੀ ਗਈ ਕਿ ਨਗਰ ਨਿਗਮ ਅਬੋਹਰ ਇਸ ਮਸਲੇ ਨੂੰ ਲੈ ਕੇ ਜ਼ਿੰਮੇਵਾਰੀ ਚੁੱਕੇ ਅਤੇ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਤਦ ਤੱਕ ਇਸ ਕੂੜੇ ਦੀ ਪਰਚੀ ਨੂੰ ਬੰਦ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੁੰਨੇ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ <br/> ਅਗਲੀ ਖ਼ਬਰ ਅਕਾਲੀ ਆਗੂ ਸੁਰੇਸ਼ ਸਤੀਜਾ ਦੇ ਨਿਵਾਸ 'ਤੇ ਡਾ. ਅਨਮੋਲ ਰਤਨ ਸਿੱਧੂ ਦਾ ਸ਼ਾਨਦਾਰ ਸਵਾਗਤ <br/>
Ad Position 24