13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਵਰਦੀਆਂ ਸੰਬੰਧੀ ਬੇਲੋੜੇ ਹੁਕਮ ਨਾਮਨਜ਼ੂਰ :ਬੀ ਐੱਡ ਫ਼ਰੰਟ

ਮੰਡੀ ਅਰਨੀਵਾਲਾ, 12 ਅਗਸਤ (ਨਿਸ਼ਾਨ ਸਿੰਘ ਮੋਹਲਾ)- ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਸਕੂਲ ਯੂਨੀਫਾਰਮ ਲਈ ਜਾਰੀ ਰਾਸ਼ੀ ਵਾਪਸ ਲੈਣ ਨਾਲ ਜਿੱਥੇ ਅਧਿਆਪਕ ਵਰਦੀ ਦੀ ਖ਼ਰੀਦ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਕੁਝ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਸਿੱਖਿਆ ਦਫਤਰਾਂ ਵਲੋਂ ਸਾਰੇ ਹੀ ਸਕੂਲਾਂ ਨੂੰ ਵਰਦੀ ਖਰੀਦ ਕਰ ਲਈ ਹੈ ਦੇ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਹੋ ਰਹੇ ਹਨ ।

Ad Position 21
No active advertisement
ਅਜੀਤ ਡੈਸਕ 14-08-2026
ਮੰਡੀ ਅਰਨੀਵਾਲਾ, 12 ਅਗਸਤ (ਨਿਸ਼ਾਨ ਸਿੰਘ ਮੋਹਲਾ)- ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਲਈ ਸਕੂਲ ਯੂਨੀਫਾਰਮ ਲਈ ਜਾਰੀ ਰਾਸ਼ੀ ਵਾਪਸ ਲੈਣ ਨਾਲ ਜਿੱਥੇ ਅਧਿਆਪਕ ਵਰਦੀ ਦੀ ਖ਼ਰੀਦ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਕੁਝ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਸਿੱਖਿਆ ਦਫਤਰਾਂ ਵਲੋਂ ਸਾਰੇ ਹੀ ਸਕੂਲਾਂ ਨੂੰ ਵਰਦੀ ਖਰੀਦ ਕਰ ਲਈ ਹੈ ਦੇ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਹੋ ਰਹੇ ਹਨ । ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰਧਾਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਅਤੇ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਫ਼ਾਜ਼ਿਲਕਾ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਜਦੋਂ ਵਿਭਾਗ ਵਲੋਂ ਸਕੂਲ ਵਿਦਿਆਰਥੀਆਂ ਦੀ ਯੂਨੀਫਾਰਮ ਲਈ ਜਾਰੀ ਰਾਸ਼ੀ ਹੀ ਵਾਪਸ ਲੈ ਲਈ ਹੈ ਤਾਂ ਸਕੂਲ ਅਧਿਆਪਕ ਕਿਵੇਂ ਆਪਣੇ ਕੋਲੋਂ ਯੂਨੀਫਾਰਮ ਦੀ ਖ਼ਰੀਦ ਕਰਨ ਅਤੇ ਯੂਨੀਫਾਰਮ ਦੀ ਖਰੀਦ ਨਾ ਹੋ ਸਕਣ ਕਾਰਨ ਕਿਵੇ ਜ਼ਿਲ੍ਹਾ ਸਿੱਖਿਆ ਦਫਤਰਾਂ ਦੀਆਂ ਮਨਮਾਨੀਆਂ ਅਨੁਸਾਰ ਸਰਟੀਫਿਕੇਟ ਦੇਣ। ਇਸ ਮੌਕੇ ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ ਵਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਜ਼ਿਲ੍ਹਾ ਸਿੱਖਿਆ ਦਫਤਰਾਂ ਵਲੋਂ ਫਿਰ ਤੋਂ ਯੂਨੀਫਾਰਮ ਦੀ ਵੰਡ ਸਬੰਧੀ ਸਰਟੀਫਿਕੇਟ ਦੀ ਮੰਗ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਆਤਮਕਥਾ ਦੀ ਘੁੰਡ ਚੁੱਕਾਈ ’ਤੇ ਪੁੱਜੇ ਉਦਯੋਗਪਤੀ ਕਰਨ ਗਿਲਹੋਤਰਾ ਅਗਲੀ ਖ਼ਬਰ ਮੀਰਪੁਰ ਜੱਟਾਂ ’ਚ ਟਕਸਾਲੀ ਅਕਾਲੀ ਆਗੂ ਦਿਲਦਾਰ ਸਿੰਘ ਬੱਬਰ ਮਜਾਰਾ ਦਾ ਵਿਸ਼ੇਸ਼ ਸਨਮਾਨ
Ad Position 24