ਅਬੋਹਰ, 22 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਵਲੋਂ ਵੱਖ-ਵੱਖ ਸਮਾਜ ਸੇਵਾ ਕੰਮਾਂ ਦੇ ਤਹਿਤ ਸਿਰ ਦੀ ਛੱਤ ਤਹਿਤ 21 ਲੋੜਵੰਦ ਲੋਕਾਂ ਦੇ ਮਕਾਨ ਮੁਕੰਮਲ ਕਰਕੇ ਸੌਂਪ ਦਿੱਤੇ ਗਏ ਹਨ | ਜਿਸ ਤਹਿਤ ਇਲਾਕੇ ਦੇ ਦਾਨੀ ਸੱਜਣਾਂ ਵਲੋਂ ਸੰਸਥਾ ਨੂੰ ਭਰਪੂਰ ਸਹਿਯੋਗ ਕੀਤਾ ਜਾਂਦਾ ਹੈ | ਇਸ ਸੰਬੰਧੀ ਸੰਸਥਾ ਦੇ ਮੁਖੀ ਐਡਵੋਕੇਟ ਅਮਿੱਤ ਅਸੀਜਾ ਨੇ ਦੱਸਿਆ ਕਿ ਮੇਰਾ ਅਬੋਹਰ ਟੀਮ ਵਲੋਂ ਹੁਣ ਤੱਕ 21 ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕਾ ਮਕਾਨ ਬਣਵਾ ਕੇ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਸ਼ਹਿਰ ਦੇ ਦਾਨੀ ਸੱਜਣਾਂ ਦਾ ਵੀ ਇਸ ਕੰਮ ਦੇ ਲਈ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ | 21 ਪ੍ਰਾਜੈਕਟ ਮੁਕੰਮਲ ਹੋਣ ਦੇ ਤਹਿਤ ਟੀਮ ਦੇ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਕੇਕ ਕੱਟ ਕੇ ਖ਼ੁਸ਼ੀ ਪ੍ਰਗਟ ਕੀਤੀ ਗਈ | ਇਸ ਦੌਰਾਨ ਟੀਮ ਮੁਖੀ ਅਮਿੱਤ ਅਸੀਜਾ ਬਾਵਾ ਤੇ ਸਰਪ੍ਰਸਤ ਕਰਨਲ ਐੱਸ. ਪੀ. ਆਰ. ਗਾਬਾ ਵਲੋਂ ਮੈਂਬਰਾਂ ਨਾਲ ਵਿਚਾਰਾਂ ਦੀ ਸਾਂਝ ਵੀ ਪਾਈ ਗਈ | ਇਸ ਤੋਂ ਇਲਾਵਾ ਆਸ਼ੀਸ਼ ਸੇਤੀਆ ਨੂੰ ਸੰਸਥਾ ਦਾ ਨਵਾਂ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ | ਸੰਸਥਾ ਦੇ ਉਪ ਪ੍ਰਧਾਨ ਅਮਿੱਤ ਸਿਡਾਨਾ ਤੇ ਖ਼ਜ਼ਾਨਚੀ ਮਾਨਸ਼ੀ ਭਠੇਜਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਰਾਹੁਲ ਚਾਵਲਾ, ਅਜੈ ਵਧਵਾ, ਗੌਰਵ ਧਮੀਜਾ, ਪ੍ਰਦੀਪ ਸਿਡਾਣਾ, ਵਿਨੈ ਗੁੰਬਰ, ਦੀਪਕ ਸੇਠੀ, ਵਿਸ਼ਾਲ ਤਨੇਜਾ, ਕਪਿਲ ਬਾਂਸਲ, ਅੰਜੁਮ ਕੁੱਕੜ, ਲਵਲੀਨ ਸ਼ਰਮਾ, ਮੀਨੂ ਅਸੀਜਾ, ਸਵੀਟੀ ਚਾਵਲਾ, ਜਸਵਿੰਦਰ ਕੌਰ, ਨੇਹਾ ਗੁੰਬਰ, ਖ਼ੁਸ਼ਬੂ, ਪਾਇਲ ਸੇਠੀ, ਅਨੀਤਾ ਚੋਪੜਾ, ਸ਼ੀਤਲ ਗਿਲਹੋਤਰਾ, ਮੀਨੂ ਤਨੇਜਾ, ਸਿਲਵੀ ਧਮੀਜਾ, ਮੇਘਨਾ ਸ਼ਰਮਾ, ਰੰਜਨਾ ਪਵਾਰ, ਆਸ਼ਾ ਗਾਬਾ ਆਦਿ ਸੰਸਥਾ ਮੈਂਬਰ ਹਾਜ਼ਰ ਸਨ |