28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

14 ਦੀ ਜ਼ਿਲ੍ਹਾ ਪੱਧਰੀ ਰੈਲੀ ਸੰਬੰਧੀ ਭਾਕਿਯੂ ਕਾਦੀਆਂ ਇਕਾਈ ਮੋਹਕਮ ਅਰਾਈਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 23-02-2026
ਜਲਾਲਾਬਾਦ, 22 ਫਰਵਰੀ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲ਼ੋਂ ਪੰਜਾਬ 'ਚ ਪੰਜ ਨੁਕਤੀ ਮੰਗਾਂ ਨੂੰ ਲੈ ਕੇ ਜ਼ਿਲ੍ਹਾਵਾਰ ਕੀਤੀ ਜਾ ਰਹੀਆਂ ਰੈਲੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਰੈਲੀ ਜੋ ਕਿ 14 ਮਾਰਚ ਨੂੰ ਹੋ ਰਹੀ ਹੈ, ਨੂੰ ਲੈ ਕੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਲੋਂ ਰੈਲੀ ਲਈ ਵੱਖ-ਵੱਖ ਇਕਾਈਆਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਕਿਸਾਨਾਂ ਨੂੰ ਲਗਾਤਾਰ ਰੈਲੀ ਲਈ ਤਿਆਰ ਰਹਿਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਪਿੰਡ ਪੱਧਰ 'ਤੇ ਲਗਾਤਾਰ ਰੈਲੀ ਲਈ ਜ਼ੁੰਮੇਵਾਰੀਆਂ ਲਗਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਇਕ ਮੀਟਿੰਗ ਪਿੰਡ ਮੋਹਕਮ ਅਰਾਈਾ ਵਿਖੇ ਇਕਾਈ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ 'ਚ ਹੋਈ, ਜਿਥੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਿਸ਼ੇਸ਼ ਤੋਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਉਨ੍ਹਾਂ ਦੇ ਨਾਲ ਰਣਜੋਧ ਸਿੰਘ ਸਲਾਹਕਾਰ ਵੀ ਹਾਜ਼ਰ ਹੋਏ | ਮੀਟਿੰਗ 'ਚ ਕਿਸਾਨੀ ਮਸਲਿਆਂ 'ਤੇ ਵਿਚਾਰ ਕੀਤਾ ਅਤੇ ਆਉਣ ਵਾਲੀ ਰੈਲੀ ਦਾ ਏਜੰਡਾ ਕਿਸਾਨਾਂ ਦੇ ਨਾਲ ਸਾਂਝਾ ਕੀਤਾ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਚੁੱਕੇ ਜਾ ਰਹੇ ਪੰਜ ਨੁਕਤੀ ਪ੍ਰੋਗਰਾਮ, ਜਿਸ 'ਚ ਕਿਸਾਨੀ ਕਰਜ਼ੇ ਦੀ ਮੁਆਫ਼ੀ, ਪੰਜਾਬ ਵਿਚ ਵਿਕ ਰਿਹਾ ਨਕਲੀ ਦੁੱਧ, ਪਨੀਰ, ਖੋਆ, ਬੀਜ ਸੋਧ ਬਿੱਲ ਦਾ ਵਿਰੋਧ ਅਤੇ ਬਿਜਲੀ ਐਕਟ ਦਾ ਵਿਰੋਧ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਕਾਂਸਟੇਬਲ ਮਦਨ ਲਾਲ ਦਾ ਹੋਇਆ ਦਿਹਾਂਤ ਅਗਲੀ ਖ਼ਬਰ 'ਮੇਰਾ ਅਬੋਹਰ' ਸੰਸਥਾ ਨੇ ਮਕਾਨ ਬਣਾਉਣ ਦੇ 21 ਪ੍ਰਾਜੈਕਟ ਕੀਤੇ ਮੁਕੰਮਲ-ਬਾਵਾ ਅਸੀਜਾ
Ad Position 24