ਅਬੋਹਰ, 22 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਸਮਾਜ ਸੇਵੀ ਵਿਪਨ ਸ਼ਰਮਾ ਦੀਆਂ ਕੋਸ਼ਿਸ਼ਾਂ ਦੇ ਨਾਲ ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਲੜੀ ਤਹਿਤ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਅਲੱਗ-ਅਲੱਗ ਮਾਹਿਰ ਡਾਕਟਰਾਂ ਵਲੋਂ ਕਈ ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਏ ਗਏ | ਇਸ ਸੰਬੰਧੀ ਵਿਪਨ ਸ਼ਰਮਾ ਨੇ ਦੱਸਿਆ ਕਿ ਡਾ. ਸਨਮਾਨ ਮਾਝੀ ਦੇ ਵਲੋਂ 16 ਸਰਟੀਫਿਕੇਟ, ਡਾ. ਲਵਲੀ ਕਾਂਸਲ ਦੇ ਵਲੋਂ 5 ਸਰਟੀਫਿਕੇਟ, ਡਾ. ਸੁਬੀਨ ਵਲੋਂ 4 ਸਰਟੀਫਿਕੇਟ, ਡਾ. ਮਹੇਸ਼ ਕੁਮਾਰ ਵਲੋਂ 4 ਸਰਟੀਫਿਕੇਟ, ਡਾ. ਸੁਗਾਤ ਜੈਨ ਵਲੋਂ 5 ਸਰਟੀਫਿਕੇਟ ਬਣਾਏ ਗਏ | ਉਨ੍ਹਾਂ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਸਰਟੀਫਿਕੇਟ ਬਣਾਏ ਜਾਂਦੇ ਹਨ, ਜੇਕਰ ਕਿਸੇ ਵੀ ਅਪਾਹਜ ਨੂੰ ਰੇਲਵੇ ਪਾਸ ਬਣਾਉਣ ਵਿਚ ਦਿੱਕਤ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਅਪਾਹਜ ਦੇ ਨਾਲ ਰੇਲਵੇ ਪਾਸ ਹੋਣ ਨਾਲ ਉਸ ਨੂੰ ਤਾਂ ਫ਼ਾਇਦਾ ਹੁੰਦਾ ਹੈ ਜਦ ਕਿ ਉਸ ਦੇ ਨਾਲ ਸਫ਼ਰ ਕਰਨ ਵਾਲੇ ਵਿਅਕਤੀ ਦਾ ਵੀ 25 ਫ਼ੀਸਦੀ ਰੇਲਵੇ ਕਿਰਾਇਆ ਪੂਰੇ ਭਾਰਤ ਦੇਸ਼ 'ਚ ਲੱਗਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਮਾਨਸਿਕ ਰੋਗੀ ਜਾਂ ਬੱਚੇ ਦਾ ਆਈ. ਕਿਊ. ਟੈੱਸਟ ਦੀ ਸੁਵਿਧਾ ਜ਼ਿਲ੍ਹਾ ਪੱਧਰ 'ਤੇ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ | ਇਸ ਮੌਕੇ ਰਾਜੀਵ ਕੁਮਾਰ, ਪੂਜਾ ਰਾਣੀ, ਨਿਸ਼ਾ ਰਾਣੀ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ |