28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੋਕ 'ਟੈਲੀ-ਮਾਨਸ' ਹੈਲਪਲਾਈਨ ਰਾਹੀਂ ਡਾਕਟਰੀ ਸਲਾਹ ਲੈਣ-ਸਿਵਲ ਸਰਜਨ

Ad Position 21
No active advertisement
ਅਜੀਤ ਡੈਸਕ 23-02-2026
ਫ਼ਾਜ਼ਿਲਕਾ, 22 ਫਰਵਰੀ (ਦਵਿੰਦਰ ਪਾਲ ਸਿੰਘ)-ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਹੈਲਪ ਲਾਈਨ ਟੈਲੀ-ਮਾਨਸ ਰਾਹੀਂ 22,000 ਤੋਂ ਵੱਧ ਲੋਕਾਂ ਨੇ ਸਲਾਹ ਮੰਗੀ ਹੈ | ਇਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਹੈਲਪ ਲਾਈਨ ਨੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਈ ਹੈ | ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਹੈਲਪ ਲਾਈਨ ਦੇ ਟੋਲ-ਫਰੀ ਨੰਬਰਾਂ 'ਤੇ ਇਕ ਸਾਲ 'ਚ 22,200 ਕਾਲਾਂ ਆਈਆਂ ਅਤੇ ਡਾਕਟਰੀ ਸਲਾਹ ਮੰਗੀ | ਹੈਲਪ ਲਾਈਨ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਕੰਮ ਕਰਦੀ ਹੈ | ਟੈਲੀ-ਮਾਨਸ ਸਰਕਾਰ ਦੇ ਅਧੀਨ ਇਕ ਪ੍ਰਮੁੱਖ ਪਹਿਲਕਦਮੀ ਹੈ | 'ਟੈਲੀ-ਮਾਨਸ' ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਮਾਨਸਿਕ ਸਿਹਤ ਸਹਾਇਤਾ ਨੂੰ ਵਧਾਉਂਦਾ ਹੈ | ਇਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨਾ ਹੈ | ਕਾਲ ਕਰਨ ਵਾਲਿਆਂ ਦੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ | ਉਨ੍ਹਾਂ ਦੀ ਸਿਹਤ ਨੂੰ ਸੁਧਾਰਨ ਲਈ ਮਾਹਿਰ ਮੁਫ਼ਤ ਸਲਾਹ ਦਿੰਦੇ ਹਨ | ਡਾ. ਪਿਕਾਕਸ਼ੀ ਅਰੋੜਾ ਮਨੋਰੋਗ ਦੇ ਮਾਹਿਰ ਨੇ ਕਿਹਾ ਕਿ ਇਹ ਸੇਵਾ ਮਾਹਿਰ ਸਲਾਹਕਾਰਾਂ, ਤਣਾਅ ਪ੍ਰਬੰਧਨ ਤਕਨੀਕਾਂ, ਮਨੋਵਿਗਿਆਨਕ ਮੁੱਢਲੀ ਸਹਾਇਤਾ ਤੇ ਜੇ ਲੋੜ ਹੋਵੇ, ਮਾਹਿਰਾਂ ਜਾਂ ਸਿਹਤ ਸੰਸਥਾਵਾਂ ਨਾਲ ਲਿੰਕ ਰਾਹੀਂ ਤੁਰੰਤ ਸਹਾਇਤਾ ਪ੍ਰਦਾਨ ਕਰਦੀ ਹੈ | ਇਸ ਮੌਕੇ ਡਾ. ਰਿੰਕੂ ਚਾਵਲਾ, ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਸਰਕਾਰੀ ਹਸਪਤਾਲ 'ਚ ਜਲ ਸੇਵਾ ਲਗਾਤਾਰ ਜਾਰੀ ਅਗਲੀ ਖ਼ਬਰ ਡੇਂਗੂ, ਮਲੇਰੀਏ ਦੇ ਅਗੇਤੇ ਪ੍ਰਬੰਧਾਂ ਤੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਜਾਗਰੂਕਤਾ ਸੰਬੰਧੀ ਕੀਤੀ ਮੀਟਿੰਗ
Ad Position 24