10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਚਿੱਟੇ ਦਾ ਨਸ਼ਾ ਕਰਦੇ 2 ਕਾਬੂ <br/>

Ad Position 21
No active advertisement
ਅਜੀਤ ਡੈਸਕ 25-02-2026
ਜਲਾਲਾਬਾਦ, 24 ਫਰਵਰੀ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਹਿਸਾਨ ਵਾਲਾ ਨੂੰ ਜਾਂਦੀ ਨਹਿਰ ਪਟੜੀ ਸੜਕ ਪਰ ਡਰੀਮ ਵਿਲਾ ਪੈਲੇਸ ਦੇ ਬੈਕ ਸਾਈਡ ਪੁੱਜੇ ਤਾਂ ਉਥੇ 2 ਵਿਅਕਤੀ ਬੈਠੇ ਸਿਲਵਰ ਪੰਨੀ ਅਤੇ ਲਾਈਟਰ ਨਾਲ ਨਸ਼ਾ ਕਰ ਰਹੇ ਸਨ | ਪੁਲਿਸ ਨੇ ਮੌਕੇ 'ਤੇ ਜੀਤ ਬਹਾਦਰ ਉਰਫ਼ ਰਾਜੂ ਪੁੱਤਰ ਗੁਰ ਬਹਾਦਰ ਵਾਸੀ ਨਾਗਪਾਲ ਪੈਲੇਸ ਜਲਾਲਾਬਾਦ ਤੇ ਰੋਕੀ ਰਾਮ ਪੁੱਤਰ ਸੁਭਾਸ਼ ਸਿੰਘ ਵਾਸੀ ਬੱਲੂਆਣਾ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਲਾਈਟਰ, 10 ਰੁਪਏ ਦਾ ਨੋਟ ਤੇ ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ ਬਰਾਮਦ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੱਚੇ ਆਈ. ਟੀ. ਆਈ. ਇੰਸਟਰਕਟਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲਿ੍ਹਆ ਮੋਰਚਾ, ਵੱਡੇ ਸੰਘਰਸ਼ ਦੀ ਦਿੱਤੀ ਚਿਤਾਵਨੀ <br... ਅਗਲੀ ਖ਼ਬਰ ਵਪਾਰੀ ਵਰਗ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਵਪਾਰੀ ਕਮੇਟੀ ਮੀਟਿੰਗ ਦਾ ਆਯੋਜਨ ਕੱਲ੍ਹ-ਏ. ਡੀ. ਸੀ....
Ad Position 24