10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪੁਲਿਸ ਦੇ ਸੀਨੀਅਰ ਅਫ਼ਸਰਾਂ ਵਲੋਂ ਮੰਡੀ ਰੋੜਾਂਵਾਲੀ ਦੀ ਚੌਕੀ ਨੂੰ ਬੰਦ ਕਰਨ ਦੇ ਸੁਣਾਏ ਹੁਕਮ <br/>

Ad Position 21
No active advertisement
ਅਜੀਤ ਡੈਸਕ 25-02-2026
ਮੰਡੀ ਰੋੜਾਂਵਾਲੀ, 24 ਫਰਵਰੀ (ਮਨਜੀਤ ਸਿੰਘ ਬਰਾੜ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਨੂੰ ਗਸ਼ਤ ਵਧਾਉਣ ਅਤੇ ਛਾਪੇਮਾਰੀ ਕਰਕੇ ਜੇਲ੍ਹਾਂ 'ਚ ਸੁੱਟਣ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਵਲੋਂ 1985 ਤੋਂ ਚੱਲ ਰਹੀ ਪੁਲਿਸ ਚੌਕੀ ਮੰਡੀ ਰੋੜਾਂਵਾਲੀ ਜਿਸ ਨਾਲ ਹਲਕੇ ਦੇ 9 ਪਿੰਡ ਹੌਜਖਾਸ, ਚੱਕ ਪੱਖੀ, ਸਹੀਵਾਲਾ, ਹਲੀਮ ਵਾਲਾ, ਮੰਡੀ ਰੋੜਾਂਵਾਲੀ, ਜੰਡਵਾਲਾ ਭੀਮੇਸ਼ਾਹ, ਨੁਕੇਰੀਆਂ, ਅਲਿਆਣਾ, ਘਟਿਆਂ ਵਾਲੀ ਬੋਦਲਾ ਜੁੜੇ ਹੋਏ ਹਨ, ਨੂੰ ਬੰਦ ਕਰਨ ਦੇ ਹੁਕਮ ਚਾੜ ਦਿੱਤੇ ਗਏ ਹਨ, ਜਿਸ ਦੀ ਹਲਕੇ 'ਚ ਚਰਚਾ ਜ਼ੋਰਾਂ 'ਤੇ ਹੈ | ਓਧਰ ਸਥਾਨਕ ਮੰਡੀ ਰੋੜਾਂਵਾਲੀ ਸਮੇਤ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਇਸ ਚੌਕੀ ਨੂੰ ਬੰਦ ਕਰਦੀ ਹੈ ਤਾਂ ਇਥੇ ਲੋਕਾਂ 'ਚ ਪੁਲਿਸ ਦਾ ਡਰ ਖ਼ਤਮ ਹੋ ਜਾਵੇਗਾ ਅਤੇ ਚੋਰੀਆਂ, ਡਕੈਤੀਆਂ, ਲੜਾਈ ਝਗੜੇ ਸਮੇਤ ਵਿਕ ਰਿਹਾ ਚਿੱਟਾ 'ਤੇ ਮੈਡੀਕਲ ਨਸ਼ਾ ਹੋਰ ਵਧ ਜਾਵੇਗਾ | ਅਮਨ ਪਸੰਦ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਸ ਚੌਕੀ ਨੂੰ ਬੰਦ ਨਾ ਕਰਨ ਦੀ ਗੁਹਾਰ ਲਗਾਈ ਹੈ | ਦੱਸ ਦੇਈਏ ਕੇ ਬੀਤੀ ਕੱਲ੍ਹ ਸਥਾਨਕ ਮੰਡੀ ਰੋੜਾਂਵਾਲੀ ਵਿਚ ਦੋ ਧਿਰਾਂ ਦੀ ਆਪਸ 'ਚ ਲੜਾਈ ਹੋ ਗਈ ਸੀ, ਜਿਸ ਨੂੰ ਲੈ ਕੇ ਇਕ ਧਿਰ ਪੁਲਿਸ ਚੌਕੀ 'ਚ ਦਰਖ਼ਾਸਤ ਦੇਣ ਲਈ ਗਈ ਸੀ, ਜਿਥੇ ਮੌਜੂਦ ਏ. ਐੱਸ. ਆਈ. ਜਗਦੀਸ਼ ਕੁਮਾਰ ਵਲੋਂ ਦਰਖ਼ਾਸਤ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਸੀ ਕਿ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਅਨੁਸਾਰ ਇਹ ਚੌਕੀ ਬੰਦ ਕਰ ਦਿੱਤੀ ਗਈ ਹੈ, ਤੁਸੀਂ ਆਪਣੀ ਦਰਖ਼ਾਸਤ ਪੁਲਿਸ ਥਾਣਾ ਅਰਨੀਵਾਲਾ ਵਿਖੇ ਦੇ ਕੇ ਆਓ | ਇਸ ਸੰਬੰਧੀ ਏ. ਐੱਸ. ਆਈ. ਜਗਦੀਸ਼ ਕੁਮਾਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਨੀਅਰ ਅਫ਼ਸਰਾਂ ਦੇ ਹੁਕਮਾਂ ਅਨੁਸਾਰ ਨਫ਼ਰੀ ਦੀ ਕਮੀ ਕਾਰਨ ਇਹ ਚੌਕੀ ਬੰਦ ਕੀਤੀ ਗਈ ਹੈ | ਇਸ ਸੰਬੰਧੀ ਪੁਲਿਸ ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓ. ਪਰਮਜੀਤ ਕੁਮਾਰ ਨੇ ਪੱਤਰਕਾਰ ਨੂੰ ਤਾਂ ਦੱਬੀ ਜ਼ੁਬਾਨ 'ਚ ਕਿਹਾ ਕਿ ਇਹ ਸੀਨੀਅਰ ਅਫ਼ਸਰਾਂ ਦੇ ਹੁਕਮ ਹਨ, ਜਦ ਕਿ 'ਅਜੀਤ' ਦੇ ਪੱਤਰਕਾਰ ਤੋਂ ਚੌਕੀ ਨੂੰ ਬੰਦ ਕਰਨ ਦੇ ਹੁਕਮ ਤੋਂ ਇਨਕਾਰੀ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਾਸੀ ਨੌਜਵਾਨ ਨੇ ਏਸ਼ੀਅਨ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਜਿੱਤੇ 2 ਸੋਨੇ ਦੇ ਤਗਮੇ <br/> ਅਗਲੀ ਖ਼ਬਰ ਅਕਾਲੀ ਸਰਕਾਰ ਆਉਣ 'ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅੱਤਵਾਦੀ ਐਲਾਨ ਕੇ ਜਾਇਦਾਦਾਂ ਕੁਰਕ ਕਰਾਂਗੇ-ਸੁਖਬੀਰ <br...
Ad Position 24