ਬੱਲੂਆਣਾ, 24 ਫਰਵਰੀ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬੱਲੂਆਣਾ ਦੇ ਵਸਨੀਕ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ 'ਚ ਹੋਈ 22 ਫਰਵਰੀ ਦੀ ਰਾਤ ਨੂੰ ਬੇਵਕਤੀ ਮੌਤ 'ਤੇ ਪਿੰਡ ਦੇ ਸਰਪੰਚ ਭਜਨ ਲਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਕੋ ਦਿਨ 'ਚ ਤਿੰਨ ਨੌਜਵਾਨਾਂ ਦੇ ਇਕੱਠੇ ਬਲੇ ਸਿਵੇ ਕਾਰਨ ਪੂਰੇ ਪਿੰਡ 'ਚ ਸੰਨਾਟਾ ਛਾਇਆ ਹੋਇਆ ਹੈ | ਸਰਪੰਚ ਭਜਨ ਲਾਲ ਨੇ ਜਿੱਥੇ ਪ੍ਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਲਈ ਅਰਦਾਸ ਕੀਤੀ ਹੈ ਉਥੇ ਉਨ੍ਹਾਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਹੈ ਕਿ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਆ ਜਾਵੇ |