16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਰੂਪ ਚੰਦ ਲਾਟਰੀ ਕੇਂਦਰ ਤੋਂ ਨਿਕਲਿਆ 11 ਲੱਖ ਰੁਪਏ ਦਾ ਪਹਿਲਾ ਇਨਾਮ

Ad Position 21
No active advertisement
ਅਜੀਤ ਡੈਸਕ 26-02-2026

ਫ਼ਾਜ਼ਿਲਕਾ, 25 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਰੂਪ ਚੰਦ ਲਾਟਰੀ ਕੇਂਦਰ ਵਿਚ ਖ਼ੁਸ਼ੀ ਦੀ ਲਹਿਰ ਹੈ ਕਿਉਂਕਿ ਇੱਥੋਂ ਪੰਜਾਬ ਸਟੇਟ ਡੀਅਰ 20 ਮੰਥਲੀ ਲਾਟਰੀ ਦਾ ਪਹਿਲਾ ਇਨਾਮ ਨਿਕਲਿਆ ਹੈ | ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ 24 ਫਰਵਰੀ ਨੂੰ ਹੋਏ ਡਰਾਅ ਵਿਚ ਟਿਕਟ ਨੰਬਰ ਸੀ 95953 'ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ | ਬੌਬੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਦੁਕਾਨ ਤੋਂ 50 ਲੱਖ ਰੁਪਏ ਦਾ ਇਨਾਮ ਵੀ ਨਿਕਲਿਆ ਸੀ ਅਤੇ ਹੁਣ 11 ਲੱਖ ਰੁਪਏ ਦਾ ਇਨਾਮ ਨਿਕਲਣਾ ਬਹੁਤ ਵੱਡੀ ਗੱਲ ਹੈ | ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਈਸ਼ਵਰ ਦੀ ਉਨ੍ਹਾਂ ਦੇ ਗਾਹਕਾਂ 'ਤੇ ਵਿਸ਼ੇਸ਼ ਮਿਹਰ ਬਣੀ ਹੋਈ ਹੈ | ਬੌਬੀ ਨੇ ਉਸ ਕਿਸਮਤ ਵਾਲੇ ਵਿਅਕਤੀ ਨੂੰ ਅਪੀਲ ਕੀਤੀ ਹੈ ਜਿਸ ਕੋਲ ਇਹ ਜੇਤੂ ਟਿਕਟ ਹੈ ਕਿ ਉਹ ਜਲਦੀ ਸੰਪਰਕ ਕਰਕੇ ਆਪਣਾ ਇਨਾਮ ਪ੍ਰਾਪਤ ਕਰੇ | ਇਸ ਦੇ ਨਾਲ ਹੀ ਉਨ੍ਹਾਂ ਨੇ ਹੋਲੀ ਬੰਪਰ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿਚ 3 ਕਰੋੜ ਰੁਪਏ ਤੱਕ ਦੇ ਵੱਡੇ ਇਨਾਮ ਜਿੱਤਣ ਦਾ ਮੌਕਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਲਾਨਾ ਸਮਾਰੋਹ <br/> ਅਗਲੀ ਖ਼ਬਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਕਰੋੜਾਂ ਦੀ ਹੈਰੋਇਨ ਤੇ ਅਸਲ੍ਹੇ ਸਮੇਤ ਇਕ ਤਸਕਰ ਕਾਬੂ <br/>
Ad Position 24